Wednesday, December 25, 2024

ਐਨ.ਸੀ.ਸੀ ਦੇ ਰਾਸ਼ਟਰੀ ਏਕਤਾ ਕੈਂਪ-1 ਦਾ ਬ੍ਰਿਗੇਡੀਅਰ ਰੂਵੀਨ ਨੇ ਕੀਤਾ ਨਿਰੀਖਣ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਕੰਪਲਕਸ ਵਿਖੇ ਕੈਪ ਕਮਾਂਡਿੰਗ ਅਫਸਰ ਕਰਨਲ PPN2906201708ਅਸ਼ਵਨੀ ਕੁਮਾਰ ਦੀ ਕਮਾਨ ਹੇਠ ਚੱਲ ਰਹੇ ਰਾਸ਼ਟਰੀ ਏਕਤਾ ਕੈਪ-1 ਦਾ ਨਿਰੀਖਣ ਅੱਜ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਰੂਵੀਨ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਕੈਂਪ ਦੇ ਡਿਪਟੀ ਕੈਂਪ ਕਮਾਂਡੈਟ ਕਰਨਲ ਰਜੀਵ ਪੂਨੀਆਂ ਮੇਜਰ ਕਵਿਤ ਸੀ.ਆਰ ਅਤੇ ਕੈਂਪ ਮੀਡੀਆ ਇੰਚਾਰਜ ਚੀਫ ਅਫਸਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਅੱਜ ਦੇ ਨਿਰੀਖਣ ਦੌਰਾਨ ਡਿਪਟੀ ਡਾਇਰੈਕਟਰ ਜਨਰਲ ਐਨ.ਸੀ.ਸੀ ਹਾਸ਼ਟਰੀ ਏਕਤਾ ਕੈਪ 1 ਦੇ ਪ੍ਰਬੰਧਾਂ ਤੋ ਬਹੁਤ ਖੁਸ਼ ਹੋਏ ਤੇ ਉਨ੍ਹਾਂ ਐਨ.ਸੀ.ਸੀ ਕੈਡਿਟਾਂ ਅਤੇ ਬਾਹਰੋ ਆਏ 16 ਡਾਇਰੋਕਟੋਰੇਟਾਂ ਦੇ ਅਫ਼ਸਰਾਂ ਨਾਲ ਮਿਲ ਕੇ ਆਪਣੇ ਵਿਚਾਰ ਸਾਂਝੇ ਕੀਤੇ।ਉਨਾਂ ਨੇ ਕੈਡਿਟਾਂ ਨਾਲ ਐਨ.ਸੀ.ਸੀ ਦੇ ਉਦੇਸ਼ਾਂ ਤੇ ਮਹੱਤਤਾਂ ਬਾਰੇ ਗੱਲਬਾਤ ਕੀਤੀ।ਇਸੇ ਨਿਰੀਖਣ ਦੋਰਾਨ ਕੈਪ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਵਲੋਂ ਕੈਂਪ ਸਬੰਧੀ ਪੇਸ਼ ਕੀਤੀ ਜਾਣਕਾਰੀ `ਤੇ ਆਪਣੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸਾਰੇ ਕੈਡਿਟਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ।
PPN2906201707ਕੈਪ ਵਿਚ ਅੱਜ ਬੱਚਿਆਂ ਦੇ ਰੰਗੋਲੀ, ਮਹਿੰਦੀ ਲਗਾਉਣਾ, ਪੱਗੜੀ ਸਜਾਉਣਾ, ਲਿਖਤੀ ਮੁਕਾਬਲੇ, ਪੋਸਟਰ ਮੁਕਾਬਲੇ ਅਤੇ ਲੜਕੀਆਂ ਦੇ ਵਾਲ ਸਜਾਊਣ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਤੋਂ ਇਲਾਵਾ ਵੱਖ-ਵੱਖ ਪ੍ਰਦੇਸ਼ਾਂ ਦੇ ਡਾਇਰੈਕਟੋਰੇਟਾਂ ਨੇ ਨਾਇਪ (NIAP) ਦੀ ਪ੍ਰਸ਼ਤੁੱਤੀ ਪੇਸ਼ ਕਰਦੇ ਹੋਏ ਆਪਣੇ ਪ੍ਰਦੇਸ਼ਾਂ ਦੀ ਸੁੰਦਰਤਾ, ਸੰਸਕ੍ਰਿਤੀ ਬਾਰੇ ਜਾਣ ਪਛਾਣ ਕਰਵਾਈ ।
ਇਸ ਮੌਕੇ ਕੈਪਟਨ ਰਾਜੇਸ਼ ਕੁਮਾਰ, ਕੈਪਟਨ ਵਿਨੇ ਕੁਮਾਰ, ਕੈਪਟਨ ਓ.ਪੀ ਸ਼ਰਮਾ, ਕੈਪਟਨ ਪੀ ਕੁਮਾਰ, ਲੈਫਟੀਨੈਟ ਸੰਤੋਸ਼ ਵੀ, ਲੈਫਟੀਨੈਟ ਕਿਸ਼ੋਰ ਦੋਲੇ ਕੈਪਟਨ ਐਸ.ਕੇ ਸਿੰਘ, ਲੈਫਟੀਨੈਟ ਸਰਧਾਜਲੀ ਸਾਹੂ, ਚੀਫ ਅਫਸਰ ਬੀ.ਆਰ ਪਟੌਲੇ, ਸੈਕਿੰਡ ਅਫਸਰ ਬਿਮਲਾ, ਥਰਡ ਅਫਸਰ ਸਜੀਵ ਕੁਮਾਰ, ਥਰਡ ਅਫਸਰ ਹਰਜੀਤ ਕੌਰ, ਥਰਡ ਅਫਸਰ ਨੀਲਮ ਸਰਮਾ, ਸੂਬੇਦਾਰ ਮੇਜਰ ਨਿਰਮਲ ਸਿੰਘ, ਸੂਬੇਦਾਰ ਪਿਆਰਾ ਰਾਮ, ਸੂਬੇਦਾਰ ਪੀ.ਧਨਾਪਾਲ ਤੇ 20 ਪੀ.ਆਈ ਸਟਾਫ ਮੈਬਰ ਤੇ ਸੁਪਰਡੈਂਟ ਵਿਨੇ ਕੁਮਾਰ, ਬਲਵਿੰਦਰ ਸਿੰਘ, ਮੁਨੀਸ਼ ਅਬਰੋਲ, ਕਰਮਜੀਤ ਕੌਰ, ਅੰਗਰੇਜ਼ ਸਿੰਘ ਤੇ 8 ਲਾਸ਼ਕਰ ਦਿਨ ਰਾਤ ਇਸ ਕੈਪ ਦੀ ਸਫਲਤਾ ਲਈ ਲੱਗੇ ਹੋਏ ਹਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply