Sunday, October 18, 2026

ਛੁੱਟੀਆਂ ਆਈਆਂ

ਛੁੱਟੀਆਂ ਆਈਆਂ ਛੁੱਟੀਆਂ ਆਈਆਂ।
ਖੁਸ਼ੀਆਂ ਹੋਈਆਂ ਦੂਣ ਸਵਾਈਆਂ।
ਸਭ ਨਾਲੋਂ ਪਹਿਲਾਂ ਟਾਈਮ ਟੇਬਲ ਬਣਾਵਾਂਗੇ,
ਪੜ੍ਹ ਲਿਖ ਫਿਰ ਖੇਡਣੇ ਨੂੰ ਅਸੀਂ ਜਾਵਾਂਗੇ।
ਨਾਲ-ਨਾਲ ਅਸੀਂ ਕਰ ਲੈਣੀਆਂ ਲਿਖਾਈਆਂ।
ਛੁੱਟੀਆਂ ਆਈਆਂ————।
ਮਰਜ਼ੀ ਨਾਲ ਉੱਠਣਾਂ ਤੇ ਮਰਜ਼ੀ ਨਾਲ ਸੌਵਣਾਂ,
ਲੇਟ ਹੋ ਜਾਵਣੇਂ ਦਾ ਡਰ ਨਹੀਂ ਹੋਵਣਾਂ।
ਸਭ ਦਿਆਂ ਚਿਹਰਿਆਂ `ਤੇ ਰੌਣਕਾਂ ਨੇ ਛਾਈਆਂ।
ਛੁੱਟੀਆਂ ਆਈਆਂ————।
ਧੁੱਪ ਵਿਚ ਫਿਰਿਓ ਨਾ ਸਰ ਦਾ ਸੀ ਕਹਿਣਾਂ,
ਰੁੱਖਾਂ ਦੀ ਠੰਡੀ ਛਾਂਵੇ ਰਲ ਤੁਸੀਂ ਬਹਿਣਾਂ।
ਚੜ੍ਹ ਰੁੱਖ ੳੁੱਤੇ ਖੇਡਿਓ ਨਾ ਛੂਹਣ ਛਪਾਈਆਂ।
ਛੁੱਟੀਆਂ ਆਈਆਂ————।
ਭਾਵੇਂ ਜਾਈਏ ਨਾਨਕੇ ਤੇ ਭਾਵੇਂ ਜਾਈਏ ਮਾਸੀ ਕੋਲ,
ਬਣ ਚੰਗੇ ਬੋਲਣੇ ਨੇ ਅਸੀਂ ਚੰਗੇ ਬੋਲ।
ਚੰਗੇ ਦੀਆਂ ਸਾਰੇ ਪਾਸੇ ਹੋਣ ਵਡਿਆਈਆਂ।
ਛੁੱਟੀਆਂ ਆਈਆਂ————।
ਕਾਪੀਆਂ ਕਿਤਾਬਾਂ ਨੂੰ ਸੰਭਾਲਣਾ ਸੰਵਾਰਨਾ,
ਮਹੀਨੇ ਬਾਅਦ ਫਿਰ ਸਕੂਲ ਅਸੀਂ ਜਾਵਣਾਂ
ਇਕ ਦੂਜੇ ਨੂੰ ਪੱਛਾਂਗੇ ਛੁੱਟੀਆਂ ਕਿਵੇਂ ਨੇ ਲੰਘਾਈਆਂ।
ਛੁੱਟੀਆਂ ਆਈਆਂ ਛੁੱਟੀਆਂ ਆਈਆਂ।

Sukhbir Khurmania

 

 

 

 

 
ਸੁਖਬੀਰ ਸਿੰਘ ਖੁਰਮਣੀਆਂ
ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ,
ਅੰਮ੍ਰਿਤਸਰ-143002।
ਮੋਬਾ:-9855512677

Leave a Reply