ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਿੱਤੇ ਗਏ ਥੀਮ “ਨਵੀਂ ਲਹਿਰ, ਨਵਾਂ ਵਿਸ਼ਵਾਸ਼,
ਸੰਪੂਰਨ ਜਿੰਮੇਵਾਰੀ ਨਾਲ ਪਰਿਵਾਰ ਵਿਕਾਸ `ਤੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਵਿਸ਼ਵ ਅਬਾਦੀ ਦਿਵਸ ਦੇ ਸੰਬਧ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਡਾ. ਕਾਂਸਰਾ ਨੇ ਕਿਹਾ ਕਿ ਹਰ ਸਾਲ 11 ਜੁਲਾਈ ਵਿਸ਼ਵ ਆਬਾਦੀ ਦਿਨ ਵਜੋ ਮਨਾਇਆ ਜਾਂਦਾ ਹੈ।ਜਿਸ ਦਾ ਮੁੱਖ ਮਕਸਦ ਵਿਸ਼ਵ ਦੇ ਲੋਕਾਂ ਨੂੰ ਵੱਧਦੀ ਹੋਈ ਆਬਾਦੀ ਦੀਆਂ ਸਮੱਸਿਆਵਾਂ ਅਤੇ `ਛੇੋਟਾ ਪਰਿਵਾਰ ਸੁਖੀ ਪਰਿਵਾਰ` ਬਾਰੇ ਜਾਗੂਰਕ ਕਰਨਾ ਹੈ।ਉਨਾਂ ਕਿਹਾ ਕਿ ਮਨੁੱਖਤਾ ਦੀ ਤਰੱਕੀ ਲਈ ਕੁੱਝ ਜ਼ਰੂਰੀ ਵਿਸ਼ਿਆਂ ’ਚ ਪਰਿਵਾਰ ਨਿਯੋਜਨ, ਔਰਤ ਮਰਦ ’ਚ ਬਰਾਬਰਤਾ, ਗਰੀਬੀ ਦਾ ਖਾਤਮਾ, ਮਨੁੱਖੀ ਅਧਿਕਾਰ ਅਤੇ ਮਾਂ ਦੀ ਸਿਹਤ ਵਰਗੇ ਵਿਸ਼ੇ ਸ਼ਾਮਿਲ ਹਨ।ਭਾਰਤ ਦੀ ਆਬਾਦੀ ਨੇ ਪਿਛਲੇ 200 ਸਾਲਾਂ ਵਿੱਚ ਬਹੁਤ ਜਿਆਦਾ ਰਫਤਾਰ ਫੜੀ ਹੈ।ਸੰਸਾਰ ਦੀ 37 ਫੀਸਦੀ ਅਬਾਦੀ ਇੱਕਲੇ ਭਾਰਤ ਅਤੇ ਚੀਨ ਵਿੱਚ ਰਹਿੰਦੀ ਹੈ।
ਸੈਮੀਨਾਰ ਨੂੰ ਸਬੰਧੋਨ ਕਰਦਿਆਂ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਅਬਾਦੀ ਇੱਕ ਚਿੰਤਾ ਦਾ ਵਿਸ਼ਾ ਹੈ।ਵਿਸ਼ਵ ਦੀ ਵਧਦੀ ਅਬਾਦੀ ਨੇ ਵਾਤਾਵਰਨ ਤੇ ਵੀ ਮਾਰੂ ਪ੍ਰਭਾਵ ਪਾਇਆ ਹੌੈ।ਜੰਗਲਾਂ ਦਾ ਕਟਾਅ ਸ਼ਹਿਰੀਕਰਨ, ਉਦਯੋਗੀਕਰਨ ਅਤੇ ਕਲੋਨੀਆਂ ਦੀ ਨਜ਼ਾਇਜ਼ ਉਸਾਰੀ ਨੇ ਮਨੁੱਖਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ।ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਜਾਣਾ, ਸੀਵਰੇਜ ਅਤੇ ਨਾਲੀਆਂ ਦਾ ਮਾੜਾ ਅਤੇ ਘਟੀਆ ਪ੍ਰਬੰਧ, ਸਿਹਤ ਵਿੱਚ ਨਿਘਾਰ, ਬੱਚਿਆਂ ਦੀ ਛੋਟੀ ਉਮਰ ਵਿੱਚ ਮੌਤ ਦਰ ਵਿੱਚ ਵਾਧਾ, ਗਲੇਸ਼ੀਅਰ ਦਾ ਪਿਘਲਣਾ ਆਦਿ ਵੱਧਦੀ ਵਸੋ ਦੇ ਪ੍ਰਭਾਵ ਹਨ।ਇਨਾਂ ਸਾਰੀਆਂ ਗੱਲਾਂ ਲਈ ਅਸੀ ਆਪ ਜਿੰਮੇਵਾਰ ਹਾਂ।ਸਿਹਤ ਸਹੂਲਤਾਂ ਨਾਲ ਵਾਧਾ ਹੋਣ ਨਾਲ ਮੌਤ ਦਰ ਤੇ ਤਾਂ ਕੰਟਰੋਲ ਹੋਇਆ, ਪਰ ਜਨਮ ਦਰ ਨਹੀ ਘਟੀ।ਉਨਾਂ ਕਿਹਾ ਕਿ ਦੇਸ਼ ਦੀ ਅਬਾਦੀ ਦੇ ਵਧਣ ਦਾ ਮੁਖ ਕਾਰਨ ਅਨਪੜਤਾ ਤੇ ਗਰੀਬੀ ਹੈ।ਭਾਰਤ ਦੀ ਕੁੱਲ ਅਬਾਦੀ ਵਿਚੋ 40 ਕਰੋੜ ਤੋ ਵੱਧ ਲੋਕ ਗ਼ਰੀਬੀ ਰੇਖਾ ਤੋ ਹੇਠਾਂ ਜਿੰਦਗੀ ਬਤੀਤ ਕਰ ਰਹੇ ਹਨ।ਅਬਾਦੀ ਦੇ ਲਗਾਤਾਰ ਵਾਧੇ ਨਾਲ ਦੇਸ਼ ਵਿੱਚ ਗ਼ਰੀਬੀ, ਅਨਪੜਤਾ, ਅਤੇ ਬੇਰੁਜਗਾਰੀ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਪਠਾਨਕੋਟ ਡਾ: ਭੁਪਿੰਦਰ ਸਿੰਘ ਨੇ ਕਿਹਾ ਕਿ ਵੱਧ ਰਹੀ ਅਬਾਦੀ ਤੇ ਕਾਬੂ ਪਾਉਣ ਲਈ ਦੇਸ਼ ਨੂੰ ਆਪਣੀ ਜੰਨਸੰਖਿਆਂ ਦੇ ਵਾਧੇ ਦੀ ਦਰ ਅਤੇ ਜਣਨ ਸ਼ਕਤੀ ਦਰ ਉੱਤੇ ਤੁਰੰਤ ਅਤੇ ਪ੍ਰਭਾਵਸਾਲੀ ਢੰਗ ਨਾਲ ਕਾਬੂ ਪਾਉਣ ਦੀ ਜਰੂਰਤ ਹੈ।ਸਕੂਲਾਂ, ਕਾਲਜਾਂ, ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਜਨਸੰਖਿਆ, ਪੜਾਈ ਅਤੇ ਲਿੰਗੀ ਸਿੱਖਿਆ ਤੁਰੰਤ ਸੁਰੂ ਹੋਈ ਚਾਹੀਦੀ ਹੈ, ਤਾਂ ਕਿ ਨੌਜਵਾਨ ਮੁੰਡੇ-ਕੁੜੀਆਂ ਜਿੰਮੇਵਾਰ ਨਾਗਰਿਕ ਬਣ ਕੇ ਹੀ ਸਿੱਖਿਆਂ ਸੰਸਥਾਵਾਂ ਵਿੱਚੋਂ ਬਾਹਰ ਆਉਣ।
ਪਰਿਵਾਰ ਨਿਯੋਜਨ ਦੇ ਬਾਰੇ ਕੁੱਝ ਖਾਸ ਗੱਲਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਛੋਟੀ ਉਮਰ ਵਿੱਚ ਸ਼ਾਦੀ ਅਤੇ ਜਣੇਪਾ ਔਰਤ ਨੂੰ ਮੌਤ ਦੇ ਮੂੰਹ ਵੱਲ ਲਿਜਾਂਦਾ ਹੈ।ਬੱਚਿਆਂ ਵਿੱਚ 3 ਸਾਲ ਤੋਂ ਘੱਟ ਦਾ ਅੰਤਰ ਮਾਂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।ਜਣੇਪਾ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਤੋਂ ਤੁਰੰਤ ਬਾਅਦ ਲਗਾਈ ਜਾਣ ਵਾਲੀ ਕਾਪਰ-ਟੀ ਬੱੱਚਿਆਂ ਵਿੱਚ ਸਹੀ ਅੰਤਰ ਰੱਖਣ ਦਾ ਬਹੁਤ ਵਧੀਆ ਸਾਧਨ ਹੈ।ਇਸ ਤੋ ਇਲਾਵਾ ਆਸ਼ਾ ਵਰਕਰ ਘਰ ਜਾ ਕੇ ਬਿਲਕੁੱਲ ਨਾਮਾਤਰ ਕੀਮਤ `ਤੇ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਵੀ ਮੁਹੱਈਆਂ ਕਰਵਾ ਰਹੀਆਂ ਹਨ।
ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਤਰਸੇਮ ਤੋਂ ਇਲਾਵਾ ਮਾਸ ਮੀਡੀਆ ਇੰਚਾਰਜ ਸ਼੍ਰੀਮਤੀ ਗੁਰਿੰਦਰ ਕੌਰ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ, ਸਹਿਯੋਗ ਇੰਟਰਨੈਸ਼ਨਲ ਕੱਲਬ ਦੇ ਚੇਅਰਮੈਨ ਵਿਦਿਆਧਰ, ਇਨਰਵੀਹਲ ਗ੍ਰਰੇਟਰ ਦੀ ਪ੍ਰਧਾਨ ਮੈਡਮ ਕਰੀਸ਼ਮਾ ਅਗਰਵਾਲ, ਜੋਤੀ ਬਜਾਜ, ਪ੍ਰੇਮ ਪੰੁਜ ਆਦਿ ਹਾਜ਼ਰ ਸਨ।
Check Also
ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ
ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …
Punjab Post Daily Online Newspaper & Print Media