Wednesday, July 1, 2026

24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਗੋਲਡਨ ਟੈਂਪਲ ਪਲਾਜ਼ੇ ਦਾ ਇੰਟਰਪ੍ਰੀਟੇਸ਼ਨ ਸੈਂਟਰ

ਅੰਮਿ੍ਰਤਸਰ, 22 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਗੋਲਡਨ ਟੈਂਪਲ ਪਲਾਜ਼ੇ ਦਾ Golden Templeਜ਼ਮੀਨਦੋਜ਼ ਹਿੱਸਾ, ਜਿਥੇ ਕਿ ਚਾਰ ਗੈਲਰੀਆਂ ਵਿਚ ਸਿੱਖ ਇਤਹਾਸ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਭਰਪੂਰ ਦਸਤਾਵੇਜੀ ਫਿਲਮਾਂ ਵਿਖਾਈਆਂ ਜਾਂਦੀਆਂ ਹਨ, ਜ਼ਰੂਰੀ ਮੁਰੰਮਤ ਲਈ 24 ਜੁਲਾਈ ਤੋਂ 31 ਜੁਲਾਈ ਤੱਕ ਬੰਦ ਰਹੇਗਾ।ਇਹ ਜਾਣਕਾਰੀ ਦਿੰਦੇ ਅੰਮਿ੍ਰਤਸਰ ਕਲਚਰ ਐਂਡ ਟੁੂਰਿਜ਼ਮ ਡਿਵਲਪਮੈਂਟ ਅਥਾਰਟੀ ਦੇ ਜਨਰਲ ਮੈਨੇਜਰ ਤਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨਂੀਂ ਵਿਭਾਗ ਦੇ ਸੈਕਟਰੀ ਵੱਲੋਂ ਲਏ ਗਏ ਫੈਸਲੇ ਤਹਿਤ ਇਸ ਹਿੱਸੇ ਦੀ ਜ਼ਰੂਰੀ ਮੁਰੰਮਤ ਕਰਨ ਦਾ ਪ੍ਰੋਗਰਾਮ ਇਸ ਹਫਤੇ ਦੌਰਾਨ ਉਲੀਕਿਆ ਗਿਆ ਸੀ, ਸੋ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਹਫਤੇ ਵਾਸਤੇ ਇਸ ਪਲਾਜ਼ੇ ਨੂੰ ਆਮ ਲੋਕਾਂ ਵਾਸਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।ਉਨਾਂ ਆਸ ਪ੍ਰਗਟ ਕੀਤੀ ਕਿ ਉਕਤ ਸਮਾਂ ਸੀਮਾ ਦੇ ਅੰਦਰ ਸਾਰਾ ਕੰਮ ਪੂਰਾ ਕਰਕੇ ਇਸ ਪਲਾਜੇ ਨੂੰ ਮੁੜ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply