ਸਰੀਰਕ ਪੱਖ ਤੋਂ ਅਪਾਹਜ ਗੁਰਮੀਤ ਸਿੰਘ ਬਣ ਰਿਹਾ ਲੋਕਾਂ ਦਾ ਸਹਾਰਾ

ਫਾਜਿਲਕਾ, 8 ਜੁਲਾਈ (ਵਿਨੀਤ ਅਰੋੜਾ) – ਸਮਾਜ ਸੇਵਾ ਦੇ ਕੰਮਾਂ ਵਿਚ ਚੰਗੀ ਸੋਚ ਨੂੰ ਪ੍ਰਣਾਏ ਲੋਕ ਬਹੁਤ ਕੁਝ ਚੰਗਾ ਕਰ ਰਹੇ ਹਨ। ਇਸ ਤਰ੍ਹਾਂ ਦੀ ਸੋਚ ਵਿਚ ਅੱਗੇ ਵੱਧ ਰਿਹਾ ਪਿੰਡ ਹੌਜ ਗੰਧੜ ਦਾ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਬੇਸ਼ੱਕ ਇੱਕ ਆਮ ਇਨਸ਼ਾਨ ਘੱਟ ਪੜ੍ਹਿਆ, ਸਰੀਰਕ ਪੱਖੋ ਅਪਾਹਿਜ, ਆਰਥਿਕ ਤੰਗੀ ਦਾ ਸ਼ਿਕਾਰ ਵੀ, ਪਰ ਹੈਰਾਨੀ ਦੀ ਗੱਲ ਹੈ ਕਿ ਉਹ ਇਨ੍ਹਾਂ ਹਾਲਤਾ ਵਿੱਚ ਵੀ ਸਾਰਥਿਕ ਸੋਚ ਦਾ ਅਥਾਹ ਧਨੀ ਹੈ । ਦਿਲ ਦਿਮਾਗ ਤੋਂ ਭੋਰਾ ਵੀ ਅਪਾਹਜ ਨਹੀ। ਉਹ ਤਾਂ ਕਿਸੇ ਵੀ ਵਿਸ਼ੇ ਤੇ ਢੇਰੀ ਢਾਹ ਕੇ ਬੈਠੇ ਇਨਸਾਨ ਦੇ ਹੌਂਸਲੇ ਬੁਲੰਦ ਕਰ ਦੇਣ ਵਾਲਾ ਇਨਸਾਨ ਹੈ । ਉਸ ਦੇ ਸਾਹਮਣੇ ਹਜਾਰਾ ਔਕੜਾਂ ਆਈਆਂ ਪਰ ਉਹ ਹਾਰੇ ਨਹੀ ਤੇ ਔਕੜਾਂ ਦਾ ਡੱਟ ਕੇ ਮੁਕਬਲਾ ਕੀਤਾ। ਬਾਬਾ ਗੁਰਮੀਤ ਸਿੰਘ ਆਪਣੇ ਆਪ ‘ਚ ਇੱਕ ਵਿਲੱਖਣ ਸ਼ਖਸ਼ੀਅਤ ਹੈ, ਬੇਸ਼ੱਕ ਅਪਾਹਿਜ ਹੋਣ ਕਾਰਨ ਉਨ੍ਹਾਂ ਨੂੰ ਇੱਕ ਹੈਲਪਰ ਚਾਹੀਦਾ ਹੁੰਦਾ ਹੈ ਪਰ ਇਨ੍ਹਾਂ ਹਾਲਤਾਂ ‘ਚ ਵੀ ਸੈਕੜੇ ਦੁੱਖੀ ਤੇ ਅਰਥਿਕ ਪੱਖੋ ਕਮਜ਼ੋਰ ਲੋਕਾਂ ਦੀ ਸਹਾਇਤਾ ਕਰ ਰਹਿ ਹੈ। ਇੱਕ ਵੀਹਲ੍ਹ ਚੇਅਰ ਤੇ ਚਲਦੀ ਫਿਰਦੀ ਆਪਣੇ ਆਪ ਵਿੱਚ ਇੱਕ ਸੰਸਥਾ ਹਨ। ਜੋ ਜਮਾਦਰੂ ਤੋਂ ਅੰਗਹੀਣ ਨਹੀ ਸਨ, ਕਿਸੇ ਬਿਮਾਰੀ ਕਾਰਨ ਉਨ੍ਹਾਂ ਦੇ ਸਰੀਰ ਦਾ ਸਿਸਟਮ ਵਿਗੜ ਗਿਆ ਤੇ ਉਹ ਅਪਾਹਜ ਹੋ ਗਿਆ, ਅੱਜ ਉਹ ਖੁਦ ਬੇਸਹਾਰਿਆ ਵਾਂਗ ਹੁੰਦੇ ਹੋਏ ਵੀ ਸੈਂਕੜੇ ਬੇਸਹਾਰਿਆ ਦੀ ਸਹਾਇਤਾ ਕਰ ਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ ਹੱਸ-ਮੁੱਖ ਸੁਭਾਅ ਦੇ ਮਾਲਕ ਦੇ ਚਿਹਰੇ ਤੇ ਕੋਈ ਵੀ ਸ਼ਿਕਨ ਨਹੀ ਹੁੰਦੀ ਜੋ ਉਨ੍ਹਾਂ ਕਿਸੇ ਪੱਖੋ ਨਿਰਾਸ਼ ਕਰਦੀ ਹੋਵੇ। ਉਹ ਹਰ ਵਕਤ ਵਾਹਿਗੁਰੂ ਦਾ ਸੁਕਰਾਨਾ ਕਰਦੇ ਹਨ। ਉਨ੍ਹਾਂ ਦੇ ਬੁਲੰਦ ਹੋਸਲਿਆ ਅੱਗੇ ਭਾਰੀ ਮੁਸੀਬਤਾ ਦਾ ਕੱਦ ਬੋਣਾ ਹੋ ਜਾਂਦਾ ਹੈ। ਕਿਸੇ ਵਿਦਵਾਨ ਨੇ ਸੱਚ ਹੀ ਲਿਖਿਆ ਕਿ ਖੁਦੀ ਕੋ ਕਰ ਬੁਲੰਦ ਇਤਨਾ ਕੇ, ਹਰ ਤਹਿਜੀਬ ਸੇ ਪਹਿਲੇ, ਖੁਦਾ ਤੁਮ ਸੇ ਪੁਛੇ ਕੇ ਐ ਬੰਦੇ ਤੇਰੀ ਰਜਾ ਕਿਆ ਹੈ। ੇ ਪਿੰਡ ਹੌਜ ਗੰਧੜ ‘ਚ ਸਾਈਂ ਮੀਆਂ ਮੀਰ ਸਮਾਜ ਭਲਾਈ ਸੰਸਥਾ ਬਣਾਈ ਹੋਈ ਹੈ ਜਿਸ ਦੇ ਉਹ ਪ੍ਰਧਾਨ ਹਨ ਅਤੇ ਇਸ ਵਿੱਚ ਕੁੱਲ ੩੫ ਮੈਂਬਰ ਹਨ, ਜੋ ਸਮਾਜ ਦੇ ਭਲੇ ਕੰਮਾਂ ‘ਚ ਆਪਣਾ ਯੋਗਦਾਨ ਪਾ ਰਹੇ ਹਨ। ਸਮਾਜ ਭਲਾਈ ਸੰਸਥਾ ਬੱਚਿਆ ਨੂੰ ਖੇਡਾਂ ਨਾਲ ਜੋੜਨਾ, ਗਰੀਬ ਬੱਚਿਆ ਦੀ ਸਹਾਇਤਾ ਕਰਨਾ ਅਤੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰਰੇਨਾ ਦੇ ਰਹੇ ਹਨ। ਸਮਾਜ ਭਲਾਈ ਸੰਸਥਾ ਇਲਾਕੇ ਦੇ ਸਹਿਯੋਗ ਨਾਲ ਇੱਕ ਸੂਫੀ ਫੱਕਰਾਂ ਦੇ ਨਾਮ ਇੱਕ ਮਹਿਫਲ ਫਕੀਰਾਂ ਦੀ 29 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮਾਜ ਭਲਾਈ ਦੇ ਕਾਰਜ਼ਾ ਦੌਰਾਨ ਅਰਥਿਕ ਪੱਖੋ 3 ਕਮਜ਼ੋਰ ਗਰੀਬ ਲੜਕੀਆਂ ਦੀਆ ਸ਼ਾਦੀਆਂ ਕਰਵਾਉਣ ਦਾ ਵਿਚਾਰ ਚੱਲ ਰਿਹਾ ਹੈ।
Punjab Post Daily Online Newspaper & Print Media