ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਢੰਡੇ ਵਿਖੇ ਸਕੂਲ ਇੰਚ. ਅਰਚਨਾ ਰਾਣੀ ਦੀ ਅਗਵਾਈ ਹੇਠ ਡੀ-ਵਾਰਮਿੰਗ ਦਿਵਸ ਮਨਾਇਆ
ਗਿਆ।ਪਹਿਲੀ ਤੋਂ ਪੰਜਵੀ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਗਈ।ਇਸ ਮੌਕੇ ਮੈਡਮ ਅਰਚਨਾ ਰਾਣੀ ਨੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਦੱਸਦੇ ਹੋਏ ਕਿਹਾ ਕਿ ਸਾਨੂੰ ਢੱਕਿਆ ਹੋਇਆ ਭੋਜਨ ਖਾਣਾ ਚਾਹੀਦਾ ਹੈ।ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਣੇ ਚਾਹੀਦੇ ਹਨ। ਜਿਹੜੇ ਬੱਚੇ ਹੱਥ ਨਹੀਂ ਧੋਦੇ ਜਾਂ ਢੱਕਿਆ ਹੋਇਆ ਭੋਜਨ ਨਹੀਂ ਖਾਦੇਂ, ਉਹ ਲਾਰਵਾ ਦੇ ਸੰਪਰਕ ਵਿੱਚ ਆ ਕੇੇ ਬਿਮਾਰ ਹੋ ਜਾਂਦੇ ਹਨ।ਜਿਸ ਤਰਾਂ ਉਨਾਂ ਨੂੰ ਤਰਾਂ-ਤਰਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਪੇਟ ਦੇ ਕੀੜਿਆਂ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਮੌਕੇ ਆਸ਼ਾ ਵਰਕਰ ਹਰਪ੍ਰੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media