ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸਕੂਲ ਬਚਪਨ-ਏ-ਪਲੇਅ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਤੰਤਰਤਾ ਦਿਵਸ ਦੇ ਸਬੰਧਤ ਸ਼ਹਿਰ ਅੰਦਰ ਸੜਕ ਸੁਰੱਖਿਆ ਸੰਬੰਧੀ ਇਕ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਸ ਮੁਹਿੰਮ ਦੌਰਾਨ ਐਸ.ਡੀ.ਐਮ ਸ਼ਾਕਸ਼ੀ ਸਿਨਹਾ, ਉਪ ਕਮਿਸ਼ਨਰ ਕੁਲਦੀਪ ਬਾਵਾ, ਡੀ.ਐਸ.ਪੀ ਟ੍ਰੈਫਿਕ ਪੁਲਿਸ ਗੁਰਜੀਤ ਸਿੰਘ ਰੋਮਾਣਾ ਅਤੇ ਸਕੂਲ ਮੁੱਖੀ ਸ੍ਰੀਮਤੀ ਪਲਕ ਜੌੜਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਬਚਪਨ ਸਕੂਲ ਦੇ ਛੋਟੇ ਨੰਨੇ ਮੁੰਨੇ ਸੜਕ ’ਤੇ ਜਾ ਰਹੇ ਰਾਹਗੀਰਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਅਤੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੰਦੇਸ਼ ਕਾਰਡ ਵੀ ਦਿੱਤਾ, ਜੋ ਕਿ ਉਤਮ ਉਪਰਾਲਾ ਸੀ।ਲੋਕਾਂ ਨੇ ਉਤਸ਼ਾਹਿਤ ਹੋ ਕੇ ਬੱਚਿਆਂ ਦੇ ਇਸ ਕਾਰਜ ਦੀ ਤਾਰੀਫ਼ ਕੀਤੀ ।ਇਸ ਮੌਕੇ ਐਸ.ਡੀ.ਐਮ ਸ਼ਾਕਸ਼ੀ ਸਿਨਹਾ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਜਿਥੇ ਦੇਸ਼ 70ਵਾਂ ਸਤੰਤਰਤਾ ਦਿਵਸ ਮਨਾ ਰਿਹਾ ਹੈ ਉਥੇ ਹੀ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਆਪਣੇ ਪਿਆਰਿਆਂ ਦੀ ਅਤੇ ਬਾਕੀ ਸਭ ਦੀ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁੰਹ ਚੁੱਕਣੀ ਚਹੀਏ ਤਾਂ ਜੋ ਅਸੀਂ ਆਪਣੇ ਸੁਤੰਤਰਤਾ ਸੈਲਾਨੀਆਂ ਦੁਆਰਾ ਮਜਬੂਤ ਭਾਰਤ ਦਾ ਨਿਰਮਾਣ ਕਰ ਸਕੀਏ। ਕਮਿਸ਼ਨਰ ਕੁਲਦੀਪ ਬਾਵਾ ਨੇ ਕਿਹਾ ਕਿ ਦੇਸ਼ ਤਾਂ ਹੀ ਤੱਰਕੀ ਕਰ ਸਕਦਾ ਹੇ ਜੇਕਰ ਉਸ ਦੇ ਨਾਗਰਿਕ ਨਿਯਮ ਕਾਨੂੰਨ ਦੀ ਪਾਲਣਾ ਕਰਨ ਅਤੇ ਆਉਣ ਵਾਲੀ ਪੀੜੀ ਲਈ ਉਜਵੱਲ ਭਵਿੱਖ ਨਿਰਮਾਣ ਕਰਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media