ਅੰਮਿ੍ਤਸਰ, 15 ਅਗਸਤ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) -15 ਅਗਸਤ, 2017 ਨੂੰ ਸਵਤੰਤਰਤਾ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ
ਰਿਲੇਅ ਰੇਸਿਜ ਅਤੇ ਫੁੱਟਬਾਲ ਪ੍ਰਦਰਸ਼ਨੀ ਮੈਚ ਖਾਲਸਾ ਕਾਲਜੀਏਟ ਸੈਕ: ਸਕੂਲ `ਚ ਕਰਵਾਏ ਗਏ।ਇਹ ਜਾਕਾਰੀ ਦਿੰਦਿਆਂ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਨੇ ਦੱਸਿਆ ਕਿ ਰਿਲੇਅ ਰੇਸਿਜ ਵਿੱਚ ਚਾਰ ਟੀਮਾਂ ਨੇ ਭਾਗ ਲਿਆ।ਪਹਿਲੇ ਸਥਾਨ ਤੇ ਖਾਲਸਾ ਕਾਲਜੀਏਟ ਸਕੂਲ, ਦੂਜੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਰਿਹਾ।ਇਸ ਤੋਂ ਇਲਾਵਾ ਖਾਲਸਾ ਕਾਲਜੀਏਟ ਸੈਕ: ਸਕੂਲ ਅਤੇ ਕੋਚਿੰਗ ਸੈਂਟਰ ਫੁੱਟਬਾਲ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਹੋਇਆ।ਇਹ ਮੈਚ ਕਾਫੀ ਦਿਲਚਸਪ ਰਿਹਾ ਅਤੇ ਇਸ ਮੈਚ ਵਿੱਚ ਪੂਰੇ ਸਮੇ ਦੋਰਾਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਅਤੇ ਫੈਂਸਲਾ ਪੈਨਲਟੀ ਸ਼ੂਟ ਆਉਟ ਰਾਹੀ ਕੀਤਾ ਗਿਆ।ਜਿਸ ਵਿੱਚ ਕੋਚਿੰਗ ਸੈਂਟਰ ਦੀ ਟੀਮ ਨੇ ਖਾਲਸਾ ਕਾਲਜੀਏਟ ਸੈਕ: ਸਕੂਲ ਨੂੰ 7 ਦੇ ਮੁਕਾਬਲੇ 8 ਗੋਲਾਂ ਨਾਲ ਹਰਾ ਦਿੱਤਾ।ਫੁੱਟਬਾਲ ਦੇ ਰਾਸ਼ਟਰੀ ਖਿਡਾਰੀ ਰਬਿੰਦਰ ਸਿੰਘ ਲਾਲਾ ਪ੍ਰੈਜੀਡੈਂਟ ਖਾਲਸਾ ਫੁੱਟਬਾਲ ਕਲੱਬ ਅੰਮਿ੍ਤਸਰ ਮੁੱਖ ਮਹਿਮਾਨ ਰਹੇ।ਉਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਪਣੀ ਖੇਡ ਵਿੱਚ ਹੋਰ ਵੀ ਨਿਖਾਰ ਲਿਉਣ ਲਈ ਪ੍ਰੇਰਿਤ ਕੀਤਾ।ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਅਤੇ ਮੁੱਖ ਮਹਿਮਾਨ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਇਨਾਮਾ ਦੀ ਵੰਡ ਕੀਤੀ।ਵਿਭਾਗ ਵਲੋਂ ਮੁੱਖ ਮਹਿਮਾਨ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੋਕੇ ਤੇ ਦਲਜੀਤ ਸਿੰਘ ਫੁੱਟਬਾਲ ਕੋਚ, ਅਕਾਸ਼ਦੀਪ ਜਿਮਨਾਸਟਿਕ ਕੋਚ, ਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਬਲਜਿੰਦਰ ਸਿੰਘ ਬਾਕਸਿੰਗ ਕੋਚ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਸਵੰਤ ਸਿੰਘ ਢਿਲੋ ਹੈੰਡਬਾਲ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜਿਮਨਾਸਟਿਕ ਕੋਚ ਰਜਨੀ ਸੈਣੀ, ਤੈਰਾਕੀ ਕੋਚ ਵਿਨੋਦ ਸਾਂਘਵਾਨ ਅਤੇ ਦਫਤਰੀ ਸਟਾਫ ਵਿਚ ਨੇਹਾ ਚਾਵਲਾ, ਨੀਲਮ, ਚੇਤਨ, ਅੰਕੁਸ਼, ਕੁਲਦੀਪ ਸਿੰਘ, ਸੁਖਰਾਜ ਅਤੇ ਪੂਰਾਣੇ ਖਿਡਾਰੀਆਂ ਵਿਚੋਂ ਅਮਿ੍ਰਤਪਾਲ ਸਿੰਘ, ਸਰਬਜੀਤ ਸਿੰਘ, ਪ੍ਰਦੀਪ ਕੁਮਾਰ, ਹਰਜੀਤ ਸਿੰਘ ਖਾਲਸਾ, ਅਮਰਬੀਰ ਸਿੰਘ, ਭੁਪਿੰਦਰਪਾਲ ਸਿੰਘ, ਹਰਸਿਮਰਨ ਸਿੰਘ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media