Friday, June 19, 2026

ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ ਅਤੇ ਰਾਮਗੜੀਆ PPN2010201702ਭਾਈਚਾਰਾ ਵਲੋਂ ਸਥਾਨਕ ਈਸਟ ਮੋਹਨ ਨਗਰ ਵਿਖੇ ਬਾਬਾ ਵਿਸ਼ਵਕਰਮਾ ਜੀ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਵੱਡੀ ਗਿਣਤੀ `ਚ ਪੁੱਜੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਕਿਰਤੀਆਂ ਨੇ ਤਸਵੀਰ ਅੱਗ ਸੀਸ ਨਿਵਾ ਕੇ ਬਾਬਾ ਵਿਸ਼ਕਰਮਾ ਜੀ ਦਾ ਅਸ਼ੀਰਵਾਦ ਲਿਆ।ਸਮਾਗਮ ਦੌਰਾਨ ਕਵੀਜਨਾਂ ਜਸਬੀਰ ਸਿੰਘ ਤੇਗ, ਰਣਜੀਤ ਸਿੰਘ ਰਾਣਾ, ਗੁਰਬਚਨ ਸਿੰਘ ਮਾਹੀਆ, ਕੁਲਦੀਪ ਸਿੰਘ ਨਿਰਛੱਲ, ਅਜੀਤ ਸਿੰਘ ਰਤਨ, ਇਕਬਾਲ ਸਿੰਘ ਬਮਰਾਹ ਨੇ ਬਾਬਾ ਵਿਸ਼ਵਕਰਮਾ ਜੀ ਦੀ ਉਸਤਤ ਵਿੱਚ ਆਪਣੀਆਂ ਕਵਿਤਾਵਾਂ ਪੜੀਆਂ ਜਦਕਿ ਜਥੇਦਾਰ ਸੁਖਵੰਤ ਸਿੰਘ ਨਾਮਧਾਰੀ ਦੇ ਜਥੇ ਨੇ ਕੀਰਤਨ ਕਰ ਕੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ।
ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲੇ, ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵਿਸ਼ੇਸ਼ ਤੌਰ `ਤੇ ਪੁੱਜੇ।ਉਕਤ ਆਗੂਆਂ ਨੇ ਬੋਲਦਿਆਂ ਹਾਜਰ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਰਾਮਗੜੀਆ ਬਰਾਦਰੀ ਵਲੋਂ ਕਾਰੋਬਾਰੀ ਪ੍ਰਾਪਤੀਆਂ ਤੋਂ ਇਲਾਵਾ ਗੁਰੂ ਨਗਰੀ ਵਿੱਚ ਰਾਮਗੜੀਆ ਦਰਵਾਜਾ ਮੁੜ ਸਥਾਪਿਤ ਕੀਤੇ ਜਾਣ ਦੀ ਸ਼ਲ਼ਾਘਾ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਤਾ।ਇਮਰਾਤੀ ਕਾਰਕੁੰਨ (ਬਿਲਡਰਜ਼) ਕਮੇਟੀ ਅਤੇ ਰਾਮਗੜੀਆ ਭਾਈਚਾਰਾ ਦੇ ਆਗੂਆਂ ਜਗਜੀਤ ਸਿੰਘ, ਭਗਵੰਤ ਸਿੰਘ, ਦਲਜੀਤ ਸਿੰਘ, ਰਣਬੀਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਅਮਰ ਸਿੰਘ, ਖੁਸ਼ਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜ਼ਿਲ, ਹਰਪਾਲ ਸਿੰਘ ਬਮਰਾਹ, ਜਸਵਿੰਦਰ ਸਿੰਘ ਵਲੋਂ ਉਕਤ ਸ਼ਖਸ਼ੀਅਤਾਂ ਤੋਂ ਇਲਾਵਾ ਭਾਈਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਪਦਮ, ਰਾਮਗੜੀਆ ਭਾਈਬੰਦੀ ਦੇ ਪ੍ਰਧਾਨ ਹਰਚਰਨ ਸਿੰਘ ਵਿਰਦੀ, ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਪ੍ਰਧਾਨ ਗੁਰਦੀਪ ਸਿੰਘ ਸੱਗੂ, ਆਲ ਇੰਡੀਆ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਪ੍ਰਧਾਨ ਪਿਆਰਾ ਸਿੰਘ ਮਠਾਰੂ, ਰਾਮਗੜੀਆ ਬ੍ਰਦਜ਼ਹੁੱਡ ਪ੍ਰਧਾਨ ਇੰਦਰਪਾਲ ਸਿੰਘ ਪਨੇਸਰ ਨੂੰ ਸਿਰੋਪੇ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਫਿਲਮੀ ਤੇ ਟੀ.ਵੀ ਕਲਾਕਾਰ ਅਰਵਿੰਦਰ ਸਿੰਘ ਭੱਟੀ, ਗੁਰਦੇਵ ਸਿੰਘ ਬਾਊ, ਸੁਰਿੰਦਰ ਸਿੰਘ ਸਹਿਮੀ, ਅਜੀਤ ਸਿੰਘ ਹਰਜੀਤ ਪੈਲਸ, ਪਰਵਿੰਦਰ ਸਿੰਘ ਟੋਨੀ ਕਲੇਰ, ਜਗਜੀਤ ਸਿੰਘ ਪੇਂਟਰ, ਤਰਲੋਕ ਸਿੰਘ, ਬਲਜਿੰਦਰ ਸਿੰਘ ਬਿੱਟੂ ਇੰਦਰਾ, ਧਰਮ ਸਿੰਘ ਠੇਕੇਦਾਰ, ਹਰਜੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ ਠੇਕੇਦਾਰ, ਰਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਜਸਬੀਰ ਸਿੰਘ ਸੱਗੂ, ਹਰਬੰਸ ਸਿੰਘ ਹੰਸਪਾਲ, ਗਿਆਨ ਸਿੰਘ ਬਮਰਾਹ, ਰਜਿੰਦਰ ਸਿੰਘ ਭੁੱਲਰ, ਮੰਨਾ ਸਿੰਘ ਝਾਮਕੇ, ਲਖਬੀਰ ਸਿੰਘ ਘੁੰਮਣ, ਸੈਨੇਟਰੀ ਇੰਸਪੈਕਟਰ ਹਰਜਿੰਦਰ ਸਿੰਘ, ਗੁਰਬਖਸ਼ ਸਿੰਘ ਵੰਦਲ, ਸਤਨਾਮ ਸਿੰਘ ਵਿਰਦੀ, ਰਣਬੀਰ ਸਿੰਘ ਵੰਦਲ, ਲਖਬੀਰ ਸਿੰਘ ਵਿਰਦੀ ਮੂਲੇਚੱਕ, ਜੋਗਿੰਦਰ ਸਿੰਘ ਅੜੀ, ਜਸਵੰਤ ਸਿੰਘ ਐਡਨ ਆਦਿ ਹਾਜਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply