ਬਠਿੰਡਾ, 19 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਵੀ ਕੇ ਸ਼ਰਮਾ ਡਵਿਜ਼ਨਲ ਕਮਿਸ਼ਨਰ ਫਰੀਦਕੋਟ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਚਲ ਰਹੇ ਨਸ਼ਾਂ ਛਡਾਉਂ ਕੇਂਦਰ ਦਾ ਦੋਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਏ ਇਕੱਲੇ-ਇਕੱਲੇ ਵਿਅਕਤੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ । ਉਨ੍ਹਾਂ ਨਸ਼ਾ ਛੱਡ ਰਹੇ ਵਿਅਕਤੀਆਂ ਨੂੰ ਕਿਹਾ ਕਿ ਉਹ ਡਾਕਟਰ ਦੀ ਸਲਾਹ ਮੁਤਾਬਕ ਦਵਾਈ ਦਾ ਯੋਗ ਅਤੇ ਸਮੇਂ ਸਿਰ ਸੇਵਨ ਕਰਨ ਅਤੇ ਨਸ਼ਾ ਛੱਡਣ ਲਈ ਆਪਣੇ ਮਨ ਨੂੰ ਪੱਕੇ ਤੌਰ ਤੇ ਮਜ਼ਬੂਤ ਕਰਨ ਕਿ ਉਹ ਆਪਣੇ ਖੁਦ ਦੇ ਭਲੇ ਦੇ ਨਾਲ -ਨਾਲ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਸ਼ਨਿਹਰੀ ਭਵਿੱਖ ਲਈ ਦੁਬਾਰਾ ਕਦੇ ਨਸ਼ੇ ਦਾ ਸੇਵਨ ਨਹੀਂ ਕਰਨਗੇ । ਉਨ੍ਹਾਂ ਨਸ਼ਾ ਛੱਡਣ ਆਏ ਹਰ ਵਿਅਕਤੀ ਨੂੰ ਹੋਸਲਾ ਦਿੰਦਿਆਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਨਸ਼ਾ ਛਡਾਉਣ ਵਿੱਚ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਇਸ ਨਸ਼ਾ ਛਡਾਉਂ ਕੇਂਦਰ ਦੀ ਇੰਚਾਰਜ ਡਾ. ਨਿਧੀ ਗੁਪਤਾ ਨੂੰ ਕਿਹਾ ਕਿ ਉਹ ਇੱਥੇ ਨਸ਼ਾ ਛੱਡਣ ਲਈ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਨੂੰ ਦਵਾਈ ਦੇਣ ਦੇ ਨਾਲ ਹੀ ਮਾਨਸਿਕ ਤੋਰ ‘ਤੇ ਵੀ ਨਸ਼ਾ ਛੱਡਣ ਲਈ ਜਾਗਰੂਕ ਕਰਨ ਤਾਂ ਜੋ ਉਹ ਦੁਬਾਰਾ ਨਸ਼ੇ ਵੱਲ ਮੂੰਹ ਨਾ ਕਰਨ । ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ , ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਕਮ-ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …