ਧੂਰੀ, 7 ਅਕਤੂਬਰ, (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ-ਸੰਗਰੂਰ ਰੋਡ `ਤੇ ਸਥਾਪਿਤ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵਲੋਂ ਟੋਲ ਪਲਾਜੇ ਦੀ ਵਸੂਲੀ ’ਚ ਕੀਤੇ ਗਏ ਵਾਧੇ ਦੇ ਖਿਲਾਫ਼ ਜਿਥੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ, ਉਥੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਟੀਮ ਵਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਟੋਲ ਪਲਾਜੇ ਦੀ ਵਸੂਲੀ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ ਇਕ ਮੰਗ ਪੱਤਰ ਦਿੱਤਾ ਗਿਆ।
ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਪੁੰਨਾਂਵਾਲ, ਐਡਵੋਕੇਟ ਹਰਪ੍ਰੀਤ ਜੋਸ਼ੀ, ਅੱਛਰਾ ਸਿੰਘ ਭਲਵਾਨ, ਇੰਦਰਪਾਲ ਸਿੰਘ ਗੋਲਡੀ, ਚਮਕੌਰ ਸਿੰਘ ਕੁੰਬੜਵਾਲ, ਰਣਜੀਤ ਸਿੰਘ ਸਰਪੰਚ ਈਸੀ, ਵੀਰਪ੍ਰਤਾਪ ਸਿੰਘ ਕਾਕਾ ਤੂਰ, ਗੁਰਪਿਆਰ ਸਿੰਘ ਧੂਰਾ ਨੇ ਟੋਲ ਪਲਾਜਾ ਪ੍ਰਬੰਧਕਾਂ ਵਲੋਂ ਵਸੂਲੀ ’ਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਸਥਾਪਿਤ ਕਰਨ ਤੋਂ ਬਾਅਦ ਦੋ ਵਾਰ ਰੇਟ ’ਚ ਵਾਧਾ ਕੀਤਾ ਜਾ ਚੁੱਕਾ ਹੈ ਅਤੇ ਕੀਤੇ ਗਏ ਤਾਜਾ ਵਾਧੇ ਅਨੁਸਾਰ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਹਲਕਾ ਵਿਧਾੲਕ ਦਲਵੀਰ ਸਿੰਘ ਗੋਲਡੀ ਦੇ ਹਿਮਾਚਲ ਪ੍ਰਦੇਸ਼ ਚੋਣ ਡਿਊਟੀ `ਤੇ ਗਏ ਹੋਣ ਕਾਰਨ ਅਜ ਇਹ ਮੰਗ ਪੱਤਰ ਉਨਾਂ ਦੇ ਆਦੇਸ਼ਾਂ ’ਤੇ ਦਿੱਤਾ ਗਿਆ ਹੈ ।ਉਨਾਂ ਦੱਸਿਆ ਕਿ ਵਿਧਾਇਕ ਗੋਲਡੀ ਖੰਗੂੜਾ ਪਹਿਲਾਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਰਜੀਆ ਸੁਲਤਾਨਾ ਦੇ ਧਿਆਨ ’ਚ ਲਿਆ ਚੁੱਕੇ ਹਨ ਅਤੇ ਹੁਣ ਇਸ ਵਾਧੇ ਦਾ ਵਿਰੋਧ ਕਰਦਿਆਂ ਉਨਾਂ ਦੀ ਵਾਪਸੀ ’ਤੇ ਮੁੜ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ’ਚ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਮੰਗ ਪੱਤਰ ਰਾਹੀਂ ਟੋਲ ਪਲਾਜੇ ’ਚ ਰਿਆਇਤ ਦਾ ਘੇਰਾ 5 ਕਿਲੋਮੀਟਰ ਤੋਂ ਵਧਾ ਕੇ 15 ਤੋਂ 20 ਕਿਲੋਮੀਟਰ ਕੀਤਾ ਜਾਵੇਗਾ। ਰੋਜਾਨਾ ਆਉਣ ਜਾਣ ਵਾਲਿਆਂ ਲਈ ਛੋਟ 50% ਤੋਂ ਵਧਾ ਕੇ 80% ਕੀਤੀ ਜਾਵੇ। ਮਹੀਨੇਵਾਰ ਪਾਸਾਂ ’ਚ 20 ਚੱਕਰਾਂ ਦੀ ਬਜਾਏ 50 ਚਕਰਾਂ ਦੀ ਸੁਵਿਧਾ ਦਿਤੀ ਜਾਵੇ ਅਤੇ ਹਾਲ ਹੀ ਦੋਰਾਨ ਟੋਲ ਪਲਾਜ਼ੇ ਦੀ ਵਸੂਲੀ ’ਚ ਕੀਤਾ ਗਿਆ ਵਾਧਾ ਕੀਤਾ ਵਾਪਸ ਲਿਆ ਜਾਵੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media