Monday, June 22, 2026

ਝੋਨੇ ਦੀ ਲਿਫਟਿੰਗ ਤੇ ਮੰਡੀਆਂ `ਚ ਹੋ ਰਹੀ ਖੱਜਲਖੁਆਰੀ ਵਿਰੁੱਧ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਨੇ ਦਿੱਤਾ ਧਰਨਾ

PPN0711201716ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਆੜਤੀਆ ਐਸੋਸੀਏਸ਼ਨ ਸੰਦੌੜ, ਲੇਬਰ ਯੂਨੀਅਨ ਵੱਲੋਂ ਅੱਜ ਸਾਂਝੇ ਤੌਰ `ਤੇ ਸੰਦੌੜ ਦੇ ਮੁੱਖ ਚੌਂਕ `ਚ ਧਰਨਾ ਦੇ ਕੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ ਤੇ ਟਰੈਫਿਕ ਜਾਮ ਕੀਤਾ ਗਿਆ।ਇਸ ਮੌਕੇ ਕਿਸਾਨਾਂ, ਆੜਤੀਆਂ, ਮਜਦੂਰਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਸ਼ੈਲਰ ਮਾਲਿਕਾਂ ਵੱਲੋਂ ਝੋਨੇ ਦੀ ਲਿਫਟਿੰਗ ਵਿੱਚ ਕਥਿਤ ਤੌਰ `ਤੇ ਅੜਿੱਕਾ ਪਾਉਣ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ।ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਸ਼ੈਲਰ ਮਾਲਿਕਾਂ ਵੱਲੋਂ ਯੂਨੀਅਨ ਬਣਾ ਕੇ ਕਥਿੱਤ ਤੌਰ ਤੌਰ `ਤੇ ਨਮੀ ਦਾ ਬਹਾਨਾ ਬਣਾ ਕੇ ਆੜਤੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਝੋਨੇ ਦੀ ਲਿਫਟਿੰਗ ਨਹੀਂ ਹੋ ਪਾ ਰਹੀ ਜਿਸ ਦੇ ਫਲਸਰੂਪ ਆੜਤੀਆਂ ਦੇ ਨਾਲ ਨਾਲ ਕਿਸਾਨ ਭਰਾ ਅਤੇ ਮਜਦੂਰ ਵੀ ਪੈਸ਼ਾਨ ਹਨ।ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸ਼ਨ ਵੀ ਮੂਕ ਦਰਸ਼ਕ ਬਣ ਕੇ ਸਭ ਦੇਖ ਰਿਹਾ ਹੈ, ਪਰ ਕਿਸਾਨ ਭਰਾ ਮੰਡੀਆਂ `ਚ ਰੁਲ ਰਹੇ ਹਨ।ਇਸ ਧਰਨੇ ਚ ਆੜਤੀਆ ਐਸੋਸੀਏਸ਼ਨ ਵੱਲੋਂ ਅਵਤਾਰ ਸਿੰਘ ਖਾਲਸਾ, ਜਸਵੰਤ ਸਿੰਘ ਸਾਹੀ ਕਸਬਾ ਭਰਾਲ, ਬਾਰਾ ਸਿੰਘ, ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਜਗਤਾਰ ਸਿੰਘ ਮਾਣਕੀ, ਜਗਦੀਸ਼ ਕੁਮਾਰ, ਅਜੈਬ ਸਿੰਘ ਖੁਰਦ, ਭਾਰਤੀੌ ਕਿਸਾਨ ਯੂਨੀਅਂ (ਏਕਤਾ ਉਗਰਾਹਾਂ) ਵੱਲੋਂ ਅਮਰਜੀਤ ਸਿੰਘ ਠੁੱਲੀਵਾਲ,ਹਰਦਿਆਲ ਸਿੰਘ ਬਾਜਵਾ ਬਲਾਕ ਸ਼ੇਰਪੁਰ, ਬਹਾਦਰ ਸਿੰਘ ਮਹੋਲੀ, ਗੁਰਮੇਲ ਸਿੰਘ ਮਹੋਲੀ, ਸ਼ੇਰ ਸਿੰਘ, ਬਲਵਿੰਦਰ ਸਿੰਘ ਮੌੜ ਸੰਦੌੜ, ਕੇਸਰ ਸਿੰਘ ਦੁੱਲਮਾਂ ਤੋਂ ਇਲਾਵਾ ਮਜਦੂਰ ਯੂਨੀਅਨ ਵੱਲੋਂ ਚੰਦੇਸ਼ਵਰੀ ਅਤੇ ਰਾਜੇਸ਼ ਕੁਮਾਰ ਆਦਿ ਆਗੂ ਹਾਜਿਰ ਸਨ।
ਧਰਨੇ ਕਾਰਨ ਕਰੀਬ ਦੋ ਘੰਟੇ ਜਾਮ ਲੱਗਾ ਰਿਹਾ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਬਾਅਦ ਵਿੱਚ ਤਹਿਸੀਲਦਾਰ ਬਾਦਲਦੀਨ ਵੱਲੋਂ ਧਰਨਾਕਾਰੀਆਂ ਨੂੰ ਖਰੀਦ ਅਤੇ ਲਿਫਟਿੰਗ ਦੇ ਦਿੱਤੇ ਭਰੋਸੇ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ।ਅੇਸ.ਅੇਚ.ਓ ਸੰਦੌੜ ਪਵਿੱਤਰ ਸਿੰਘ ਵੱਲੋਂ ਟਰੈਫਿਕ ਦੀ ਯੋਗ ਵਿਵਸਥਾ ਸੰਭਾਲੀ ਗਈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply