Thursday, June 11, 2026

ਆਖਿਰ ਬੀ.ਪੀ.ਈ.ਓ ਦਫਤਰਾਂ `ਚ ਪੁੱਜ ਹੀ ਗਈਆਂ ਸਕੂਲੀ ਕਿਤਾਬਾਂ

ਬਟਾਲਾ, 15 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਕੁੱਝ ਵਿਸ਼ਿਆਂ ਦੀਆ ਕਿਤਾਬਾਂ ਨਹੀ ਪਹੁੰਚੀਆਂ ਸਨ।PPN1511201702ਜਿਲਾ ਸਿਖਿਆ ਅਫਸਰ (ਐਲੀਮੈਟਰੀ ਸਿਖਿਆ) ਗੁਰਦਾਸਪੁਰ ਸ੍ਰੀਮਤੀ ਸਨੇਹ ਸਰਿਤਾ ਤੇ ਬਲਾਕ ਸਿੱਖਿਆ ਅਫਸਰ ਬਟਾਲਾ ਲਖਵਿੰਦਰ ਸਿੰਘ ਪੱਡਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸਕੂਲਾਂ ਵਲੋਂ ਪਹਿਲਾਂ ਜਾਰੀ ਸੂਚੀਆਂ ਮੁਤਾਬਿਕ ਜਿਹੜੀਆਂ ਮੁਫਤ ਕਿਤਾਬਾਂ ਬਕਾਇਆ ਰਹਿੰਦੀਆਂ ਸਨ।ਉਹ ਬਲਾਕ ਸਿਖਿਆ ਪ੍ਰਾਇਮਰੀ ਦਫਤਰਾਂ ਵਿੱਚ ਪਹੁੰਚ ਗਈਆਂ ਹਨ।ਸਕੂਲ ਮੁੱਖੀ ਬਕਾਇਆ ਮੁਫਤ ਕਿਤਾਬਾਂ ਜਲਦ ਤੋ ਜਲਦ ਬੀ.ਪੀ.ਈ.ਓ ਦਫਤਰਾਂ ਵਿੱਚੋਂ ਪ੍ਰਾਪਤ ਕਰ ਲੈਣ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਦਿਤੀਆ ਜਾ ਸਕਣ ਤੇ ਉਹ ਆਪਣੇ ਵਿਸ਼ੇ ਦੀ ਪੜਾਈ ਕਰ ਸਕਣ।ਸਾਰੇ ਸਕੂਲ ਮੁੱਖੀ ਇਸ ਨੂੰ ਅਤਿ ਜਰੂਰੀ ਸਮਝਣ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply