Thursday, March 12, 2026

ਲਾਲਚ ਵੱਸ ਧਰਮ ਗ੍ਰਹਿਣ ਕਰਨਾ ਜਾਂ ਛੱਡਣਾ ਗਲਤ ਡਾ. ਰੂਪ ਸਿੰਘ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਗੁਰੂਸਰ ਮਾਧੋਕੇ ਬਰਾੜ ਦੀ ਲੋਕਲ ਕਮੇਟੀ ਦੇ ਪਹਿਲੇ ਪ੍ਰਧਾਨ ਵੱਲੋਂ ਨਿਯਮਾਂ ਤੋਂ ਬਾਹਰ ਜਾ ਕੇ ਵਾਧੂ ਭਰਤੀ ਕੀਤੇ ਸਿੱਖ ਕਰਚਾਰੀਆਂ ਵੱਲੋਂ ਧਰਮ ਪਰਿਵਰਤਨ ਦੀ ਦਿੱਤੀ ਚਿਤਾਵਨੀ ਲੋਭ ਤੇ ਲਾਲਚ ਤੋਂ ਵੱਧ ਕੇ ਕੁੱਝ ਨਹੀਂ।ਨੌਕਰੀ ਲੈਣ ਦੇ ਲਾਲਚ ਵਿਚ ਅਖਬਾਰਾਂ ਰਾਹੀਂ ਗੁਰੂ ਤੋਂ ਬੇਮੁੱਖ ਹੋਣ ਦਾ ਬਿਆਨ ਦੇਣ ਵਾਲਿਆਂ ਨੂੰ ਪਹਿਲਾਂ ਗੁਰੂ ਦੇ ਸੱਚੇ ਸਿੱਖ ਬਣਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜ਼ੁਲਮ ਦੀਆਂ ਹਵਾਵਾਂ ਵਾਲੇ ਦੌਰ ਵਿਚ ਵੀ ਕਦੇ ਸਿੱਖਾਂ ਨੇ ਧਰਮ ਅਤੇ ਗੁਰੂ ਤੋ ਮੁਖ ਨਹੀਂ ਮੋੜਿਆ।ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਵੀਰਾਂ ਨੂੰ ਪਹਿਲਾਂ ਸਿੱਖੀ ਦੇ ਮਹਾਨ ਵਿਰਸੇ ਤੇ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ।ਲਾਲਚ ਵੱਸ ਨਾ ਹੀ ਧਰਮ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਨਾ ਹੀ ਛੱਡਣਾ।ਉਨ੍ਹਾਂ ਕਿਹਾ ਕਿ ਸਾਡੀ ਇਨ੍ਹਾਂ ਸਿੱਖ ਵੀਰਾਂ ਨਾਲ ਹਮਦਰਦੀ ਹੈ ਅਤੇ ਇਹ ਜਦੋਂ ਚਾਹੁਣ ਸਾਨੂੰ ਮਿਲ ਸਕਦੇ ਹਨ ਅਤੇ ਆਪਣੀ ਮੁਸ਼ਕਲ ਦੱਸ ਸਕਦੇ ਹਨ।
ਡਾ. ਰੂਪ ਸਿੰਘ ਨੇ ਦਫਤਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਪਰੋਕਤ ਗੁਰਦੁਆਰਾ ਸਾਹਿਬ ਦੀ ਆਮਦਨ ਡੇਢ ਲੱਖ ਰੁਪਏ ਦੇ ਕਰੀਬ ਹੈ ਜਦਕਿ ਪਹਿਲਾਂ ਹੀ ਉਥੇ 27 ਕਰਮਚਾਰੀ ਸਾਢੇ ਤਿੰਨ ਲੱਖ ਰੁਪਏ ਤਨਖਾਹਾਂ ਵਜੋਂ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਲ ਕਮੇਟੀ ਦੇ ਪਹਿਲੇ ਪ੍ਰਧਾਨ ਨੇ ਇਸ ਗੁਰਦੁਆਰਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਣ ਬਾਰੇ ਸਪੱਸ਼ਟ ਹੋਣ ਉਪਰੰਤ ਨਿਯਮਾਂ ਤੋਂ ਬਾਹਰ ਜਾ ਕੇ ਵਾਧੂ ਭਰਤੀ ਕਰ ਦਿੱਤੀ ਸੀ।ਜਿਸ ਨਾਲ ਗੁਰਦੁਆਰਾ ਸਾਹਿਬ ਉਪਰ ਵਾਧੂ ਵਿੱਤੀ ਬੋਝ ਵੀ ਪਿਆ ਸੀ।ਉਨ੍ਹਾਂ ਕਿਹਾ ਕਿ ਇਸ ਬਾਰੇ ਸਮੁੱਚੇ ਕੰਮ ਦੀ ਪੜਤਾਲ ਫਲਾਇੰਗ ਸਕੁਐਡ ਰਾਹੀਂ ਕਰਨ ਉਪਰੰਤ ਹੀ ਹਮਦਰਦੀ ਪੂਰਵਕ ਕਾਰਵਾਈ ਕੀਤੀ ਜਾਵੇਗੀ।ਡਾ. ਰੂਪ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਲੋਕਲ ਕਮੇਟੀ ਦੇ ਇਨ੍ਹਾਂ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਇਨ੍ਹਾਂ ਨਾਲ ਧੱਕਾ ਹੋਇਆ ਹੈ ਤਾਂ ਇਹ ਦਫਤਰ ਵਿਖੇ ਕਿਸੇ ਵੀ ਸਮੇਂ ਆ ਕੇ ਮੈਨੂੰ ਮਿਲ ਸਕਦੇ ਹਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply