ਅੰਮ੍ਰਿਤਸਰ,87 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਗਰ ਨਿਗਮ ਚੋਣਾਂ 2017 ਦੇ ਮੱਦੇਨਜ਼ਰ ਪਹਿਲਾਂ ਨੈਟ `ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ ਵਿਚੋਂ 8 ਦਸੰਬਰ ਤੇ 9 ਦਸੰਬਰ (ਰਿਹਰਸਲ ਵਾਲੇ ਦਿਨ) ਅਤੇ 16 ਦਸੰਬਰਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾਂ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।ਡਾ. ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨਵੀਆਂ ਮਿਤੀਆਂ ਵਿਚ ਡੇਟ-ਸ਼ੀਟਾਂ ਅਨੁਸਾਰ ਮਿਤੀ 8 ਦਸੰਬਰ 2017 ਨੂੰ ਹੋਣ ਵਾਲੀਆਂ ਪ੍ਰੀਖੀਆਵਾਂ ਮਿਤੀ 8 ਜਨਵਰੀ, 2018 ਨੂੰ ਅਤੇ 9 ਦਸੰਬਰ, 2017 ਨੂੰ ਹੋਣ ਵਾਲੀਆਂ 09 ਜਨਵਰੀ, 2018 ਨੂੰ ਹੋਣਗੀਆਂ।ਡੇਟਸ਼ੀਟ ਅਨੁਸਾਰ 16 ਦਸੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ 11 ਜਨਵਰੀ, 2018 ਨੂੰ ਹੋਣਗੀਆਂ।ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਸਮੂਹ ਸਬੰਧਤ ਪ੍ਰੀਖਿਆਰਥੀ ਨਵੀਆਂ ਮਿਤੀਆਂ ਦੀ ਜਾਣਕਾਰੀ ਲੈਣ ਲਈ / / ਕਾਲਜ ਦੇ ਪ੍ਰਿੰਸੀਪਲ ਜਾਂ ਕੇਂਦਰ ਦੇ ਨਿਗਰਾਨ ਨਾਲ ਤੁਰੰਤ ਸੰਪਰਕ ਕਰਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media