Saturday, August 15, 2026

ਪੰਜ ਰੋਜ਼ਾ ਰੰਗ ਉਸਤਵ ਦੇ ਆਖਰੀ ਦਿਨ ਧਾਲੀਵਾਲ ਨਿਰਦੇਸ਼ਿਤ `ਮਿੱਟੀ ਦਾ ਗਡੀਰਾ` ਮੰਚਿਤ

PPN1112201701ਅੰਮਿ੍ਤਸਰ, 11 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮਿ੍ਰਤਸਰ ਵਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ’ 7 ਦਸੰਬਰ ਤੋਂ 11 ਦਸੰਬਰ ਤੱਕ ਚਲਣ ਵਾਲੇ ਉਤਸਵ ਦੇ ਆਖਰੀ ਦਿਨ ਪ੍ਰਸਿੱਧ ਨਾਟ-ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਵਿਸ਼ਵ ਪ੍ਰਸਿੱਧ ਕਲਾਸੀਕਲ ਨਾਟਕ `ਮਰਿਸ਼ਕਟਿਕਮ` ਦਾ ਪੰਜਾਬੀ ਰੂਪ `ਮਿੱਟੀ ਦਾ ਗਡੀਰਾ` ਨਾਮ ਹੇਠ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਅਨੁਵਾਦ ਪ੍ਰੀਤਪਾਲ ਰੁਪਾਣਾ ਵਲੋਂ ਕੀਤਾ ਗਿਆ ਹੈ ਅਤੇ ਸੰਗੀਤ ਜੁਗਰਾਜ ਧੌਲਾ ਨੇ ਦਿੱਤਾ ਹੈ।ਰਾਜਾ ਸੂਦਰਕ ਦੁਆਰਾ ਲਿਖਿਤ ਨਾਟਕ ਤਕਰੀਬਨ ਪੰਜ ਹਜ਼ਾਰ ਸਾਲ ਪੁਰਾਣਾ ਹੈ।ਇਹ ਨਾਟਕ ਰੁਮਾਂਸ, ਸੰਗੀਤ, ਤਨਜ਼, ਧੋਖਾ, ਫਰੇਬ, ਕਾਮੇਡੀ, ਵਿਅੰਗ ਅਤੇ ਜ਼ੁਲਮ ਉੱਤੇ ਇਨਸਾਫ਼ ਦੀ ਜਿੱਤ ਦਾ ਪ੍ਰਤੀਕ ਹੈ। ਰਾਜ ਭਾਗ ਆਮ ਲੋਕਾਂ ਦੇ ਹੱਥ ਹੋਵੇ, ਤਾਂ ਉਹ ਸਭ ਦਾ ਦੁੱਖ ਸਮਝ ਸਕਦੇ ਹਨ।ਜਦੋਂ ਗਰੀਬਾਂ, ਆਜੜੀਆਂ, ਗਵਾਲਿਆਂ ਹੱਥ ਸੱਤਾ ਆਉਣ ਦੀ ਭਿਣਕ ਪੈਂਦੀ ਹੈ, ਤਾਂ ਰਾਜਾ ਗਵਾਲੇ ਪੁੱਤਰ ਨੂੰ ਬੰਦੀ ਬਣਾ ਦੇਂਦਾ ਹੈ।ਪਰ ਉਹ ਦੋਸਤਾਂ ਦੀ ਮੱਦਦ ਨਾਲ ਕੈਦ ਵਿਚੋਂ ਛੁੱਟਕੇ ਜ਼ੁਲਮੀ ਰਾਜੇ ਨੂੰ ਖ਼ਤਮ ਕਰਕੇ ਲੋਕਾਂ ਦੇ ਨੁਮਾਇੰਦੇ ਵਜੋਂ ਵਿਚਰਦਾ ਹੈ।ਨਾਟਕ ਵਿਚ ਹੁਸਨ, ਸੰਗੀਤ ਤੇ ਨਿ੍ਰਤ ਨੂੰ ਪੇਸ਼ ਕਰਦੀ ਵਸੰਤਸੈਨਾ ਨਾਮ ਦੀ ਗਨਿਕਾ ਵੀ ਹੈ ਅਤੇ ਚਾਰੂਦਤ ਵਰਗਾ ਭਲਾ ਪੁਰਸ਼ ਵੀ, ਜੋ ਹਮੇਸ਼ਾਂ ਦੂਸਰਿਆਂ ਦੀ ਮਦਦ ਲਈ ਤੱਤਪਰ ਰਹਿੰਦਾ ਹੈ। ਇਸ ਨਾਟਕ ਵਿਚ ਮਨਦੀਪ ਘਈ, ਪਵੇਲ ਸੰਧੂ, ਸੁਦੇਸ਼ ਵਿੰਕਲ, ਗੁਰਤੇਜ ਮਾਨ, ਸੁਖਵਿੰਦਰ ਵਿਰਕ, ਡੌਲੀ ਸੱਡਲ, ਵਿਕਾਸ ਜੋਸ਼ੀ, ਸਾਰਥਕ ਹਾਂਡਾ, ਕਮਲ ਅਨੰਦ, ਸੁਨੀਲ ਕੁਮਾਰ, ਗਰਵਿਤ, ਨਿਤਿਨ, ਵਿਸ਼ਾਲ, ਜਸਵੰਤ, ਗੌਤਮ ਅਤੇ ਪ੍ਰਥਮ ਨੇ ਅਹਿਮ ਕਿਰਦਾਰ ਨਿਭਾਏ ਹਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply