ਪਠਾਨਕੋਟ, 9 ਜਨਵਰੀ (ਪੰਜਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਪਠਾਨਕੋਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ
ਹਦੂਦ ਅੰਦਰ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ ’ਤੇ ਪਾਬੰਦੀ ਲਗਾ ਦਿੱਤੀ ਹੈ।ਜ਼ਿਲਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ਟਰਾਲੀਆਂ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲੇ ਠੇਲੇ ’ਤੇ ਲਟਕਦਾ ਸਰੀਆ ਲੈ ਕੇ ਜਾਂਦੇ ਵਾਹਨਾਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਉਨਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵਲੋਂ ਸੜਕਾਂ/ਗਲੀਆਂ ਵਿੱਚ ਰੇਤਾ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ ’ਤੇ ਪਾਬੰਦੀ ਲਾਈ ਹੈ।ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 6 ਮਾਰਚ 2018 ਤੱਕ ਲਾਗੂ ਰਹਿਣਗੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media