Tuesday, September 29, 2026

1 ਕਿਲੋ 100 ਗ੍ਰਾਮ ਚਰਸ ਸਮੇਤ ਤਿੰਨ ਮੋਟਰਸਾਈਕਲ ਸਵਾਰ ਕਾਬੂ

ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਨੇ 1 ਕਿਲੋ 100 ਗ੍ਰਾਮ ਚਰਸ ਤੇ ਮੋਟਰਸਾਈਕਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ PPN0801201815ਕੀਤਾ ਹੈ।ਇਕ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਸਦਰ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਐਸ.ਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਜਦ 88 ਫੁੱਟ ਰੋਡ `ਤੇ ਮੁਸਤਫਾਬਾਦ ਨੂੰ ਜਾ ਰਹੇ ਸਨ ਤਾਂ ਉਨਾਂ ਨੇ ਜਦ ਇਕ ਮੋਟਰਸਾਈਕਲ ਨੰਬਰ ਪੀ.ਬੀ 02-ਵਾਈ-5204 ਹੀਰੋ ਹਾਂਡਾ ਸੀ.ਡੀ-100 `ਤੇ ਆ ਰਹੇ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨਾਂ ਪਾਸੋਂ ਇਕ ਕਿਲੋ 100 ਗ੍ਰਾਮ ਚਰਸ ਬਰਾਮਦ ਹੋਈ।ਉਹਨਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਫਰੈਂਡਜ਼ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ, ਪ੍ਰਮੋਦ ਕੁਮਾਰ ਪੁੱਤਰ ਰਾਮ ਆਸਰੇ ਵਾਸੀ ਪਿੰਡ ਬਜਰਾਹਾ ਜਿਲ੍ਹਾ ਗੋਰਖਪੁਰ ਯੂ.ਪੀ ਹਾਲ ਵਾਸੀ ਸਬਜ਼ੀ ਮੰਡੀ ਵੱਲ੍ਹਾ ਅੰਮ੍ਰਿਤਸਰ ਅਤੇ ਜਅੰਤੀ ਯਾਦਵ ਪੁੱਤਰ ਵੀਰਪਤ ਯਾਦਵ ਵਾਸੀ ਪਿੰਡ ਗਜ਼ੋਡੀਆ ਜਿਲ੍ਹਾ ਸੰਤ ਕਬੀਰ ਨਗਰ ਯੂ.ਪੀ ਹਾਲ ਵਾਸੀ ਸਬਜ਼ੀ ਮੰਡੀ ਵੱਲ੍ਹਾ ਵਜੋਂ ਹੋਈ ਹੈ।ਐਸ.ਆਈ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਐਨ.ਡੀ.ਪੀ ਐਸ ਐਕਟ ਤਹਿਤ ਥਾਣਾ ਸਦਰ ਅੰਮ੍ਰਿਤਸਰ ਵਿਖੇ ਐਫ.ਆਈ.ਆਰ ਨੰ. 07 ਮਿਤੀ 8/1/2018 ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਕਈ ਹੋਰ ਇੰਕਸਾਫ ਹੋਣ ਦੀ ਸੰਭਾਵਨਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply