ਸਮਰਾਲਾ 15 ਜਨਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਨਿਰਮਾਣ ਮਜ਼ਦੂਰ, ਮਨਰੇਗਾ ਮਜ਼ਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਯੂਨੀਅਨ (ਸੀ.ਆਈ.ਟੀ.ਯੂ) ਪੰਜਾਬ ਦੇ ਸੱਦੇ ਤੇ ਅੱਜ ਤਹਿਸੀਲ ਸਮਰਾਲਾ ਦੀਆਂ ਵੱਖ-ਵੱਖ ਮਜਦੂਰ ਯੂਨੀਅਨਾਂ ਦੇ ਮਜ਼ਦੂਰਾਂ ਨੇ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਕਾਮਰੇਡ ਭਜਨ ਸਿੰਘ ਸੀ.ਪੀ.ਐਮ ਜ਼ਿਲਾ ਪ੍ਰਧਾਨ, ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸੈਕਟਰੀ ਨਿਰਮਾਣ ਮਜ਼ਦੂਰ ਯੂਨੀਅਨ, ਹਰਬੰਸ ਸਿੰਘ ਬੌਂਦਲੀ ਤਹਿਸੀਲ ਕਮੇਟੀ ਮੈਂਬਰ, ਸੁਖਦੇਵ ਸਿੰਘ ਮੁਸ਼ਕਾਬਾਦ ਪ੍ਰਧਾਨ ਤਹਿਸੀਲ ਨਿਰਮਾਣ ਯੂਨੀਅਨ, ਸਤਨਾਮ ਸਿੰਘ ਟੋਡਰਪੁਰ ਮੀਤ ਪ੍ਰਧਾਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਦੀ ਅਗਵਾਈ ਐਸ. ਡੀ.ਐਮ ਸਮਰਾਲਾ ਅੱਗੇ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਜਰੂਰੀ ਮੰਗਾਂ ਐਸ.ਡੀ.ਐਮ ਸਮਰਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।ਜਿਨਾਂ ਵਿੱਚ ਪ੍ਰਮੁੱਖ ਤੌਰ `ਤੇ ਨਿਰਮਾਣ ਮਜ਼ਦੂਰਾਂ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਸਹੂਲਤਾਂ ਸਬੰਧੀ ਚਾਲੂ ਕੀਤੇ ਆਨਲਾਈਨ ਸਿਸਟਮ ਸਮਝ ਤੋਂ ਬਾਹਰ ਹੈ।ਉਸਾਰੀ ਕੀਰਤੀਆਂ ਲਈ ਬਣਾਏ ਨਿਯਮ ਅਨੁਸਾਰ 50 ਦਿਨ ਕੰਮ ਕਰਨ ਵਾਲੇ ਲਾਭ ਪਾਤਰੀਆਂ ਨੂੰ ਕਾਰਡ ਜਾਰੀ ਕੀਤਾ ਜਾਣਾ ਹੁੰਦਾ ਹੈ, ਪ੍ਰੰਤੂ ਮਨਰੇਗਾ ਮਜ਼ਦੂਰ ਇਕੱਠਾ 50 ਦਿਨ ਕੰਮ ਨਾ ਮਿਲਣ ਕਾਰਨ ਇਨਾਂ ਸਕੀਮਾਂ ਤੋਂ ਬਾਂਝੇ ਰਹਿ ਜਾਂਦੇ ਹਨ, ਮੰਗ ਕੀਤੀ ਗਈ ਕਿ ਇਸ ਪਾਲਿਸੀ ਖਤਮ ਕੀਤੀ ਜਾਵੇ ਤਾਂ ਜੋ ਜੋ ਹਰੇਕ ਛੋਟੇ ਤੋਂ ਛੋਟਾ ਕਿਰਤੀ ਮਜ਼ਦੂਰ ਇਸਦਾ ਲਾਭ ਲੈ ਸਕੇ। ਉਨਾਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫੀ ਲਈ ਸਰਕਾਰ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਉਸੇ ਤਰਾਂ ਖੇਤ ਮਜ਼ਦੂਰ ਰੋਜਾਨਾਂ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਕਿਸਾਨਾਂ ਦੀ ਤਰਾਂ ਮਜ਼ਦੂਰਾਂ ਦਾ ਕਰਜਾ ਮੁਆਫ ਕੀਤਾ ਜਾਣਾ ਚਾਹੀਦਾ ਹੈ। ਐਸ.ਡੀ.ਐਮ ਸਮਰਾਲਾ ਮੀਟਿੰਗ ਵਿੱਚ ਹੋਣ ਕਾਰਨ ਮਜ਼ਦੂਰਾਂ ਦਾ ਮੰਗ ਪੱਤਰ ਸਥਾਨਕ ਨਾਇਬ ਤਹਿਸੀਲਦਾਰ ਸਮਰਾਲਾ ਦੁਆਰਾ ਪ੍ਰਾਪਤਾ ਕੀਤਾ।ਅੱਜ ਦੇ ਧਰਨੇ ਵਿੱਚ ਪ੍ਰਮੁੱਖ ਅਹੁਦੇਦਾਰਾਂ ਤੋਂ ਇਲਾਵਾ ਹੋਰ ਮਜ਼ਦੂਰ ਜਿਨਾਂ ਵਿੱਚ ਸੰਤੋਖ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਧਰਮਿੰਦਰ ਸਿੰਘ, ਗੁਰਨਾਮ ਸਿੰਘ, ਸਕੱਤਰ ਨਿਰਮਲ ਸਿੰਘ ਮੁਗਲੇਵਾਲ, ਗੁਰਬਚਨ ਸਿੋਂਘ, ਜਸਪਾਲ ਸਿੰਘ, ਜਸਵੀਰ ਸਿੰਘ ਆਦਿ ਤੋਂ ਇਲਾਵਾ ਦਰਜਨਾਂ ਮਜ਼ਦੂਰ ਇਸ ਮੌਕੇ ਹਾਜਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media