Monday, March 16, 2026

ਪ੍ਰਧਾਨ ਚੱਢਾ ਨੇ ਦਿੱਤਾ ਪ੍ਰਧਾਨਗੀ ਤੋ ਅਸਤੀਫਾ- ਅਕਾਲ ਤਖਤ `ਤੇ ਅੱਜ ਹੋਣਗੇ ਪੇਸ਼

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸੋਸ਼ਲ਼ ਮੀਡੀਆ `ਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਸ਼ਾਨੇ `ਤੇ ਆਏ ਚੀਫ ਖਾਲਸਾ ਦੀਵਾਨ Chadhaਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ `ਤੇ ਦੀਵਾਨ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੂੰ ਦੇ ਕੇ ਇਸ ਦੀ ਇੱਕ ਕਾਪੀ ਜਥੇਦਾਰ ਅਕਾਲ ਤਖਤ ਨੂੰ ਵੀ ਭੇਜ ਦਿੱਤ ਹੈ।
ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਕੇਵਲ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦਫਤਰ ਬੰਦ ਹੋਣ ਕਰਕੇ ਏਲਚੀ ਰਾਹੀਂ ਉਨਾਂ ਦੇ ਘਰ ਭੇਜਿਆ ਹੈ।ਉਧਰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਅਨੁਸਾਰ ਚੱਢਾ ਦੇ ਅਸਤੀਫੇ ਦੀ ਕਾਪੀ ਉਸ ਦਾ ਪੋਤਰਾ ਦੇ ਗਿਆ ਹੈ, ਜਿਸ ਬਾਰੇ ਅੱਜ ਮੰਗਲਵਾਰ 23 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਚਰਚਾ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਦੀਵਾਨ ਦੇ ਕੁੱਝ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਪੱਤਰ ਦੇ ਕੇ ਚੱਢਾ ਨੂੰ ਪੰਥ ਵਿਚੋ ਛੇਕਣ ਦੀ ਮੰਗ ਕੀਤੀ ਸੀ ਅਤੇ ਜਥੇਦਾਰ ਅਕਾਲ ਤਖਤ ਨੇ ਚੱਢਾ ਦੇ ਕੰਮਕਾਰ `ਤੇ ਰੋਕ ਲਗਾ ਦਿੱਤੀ ਸੀ, ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ 16 ਜਨਵਰੀ ਨੂੰ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸੁੱਚਾ ਸਿੰਘ ਲੰਗਾਹ ਵਾਂਗ ਚੱਢਾ ਨੂੰ ਵੀ ਪੰਥ ਵਿਚੋ ਛੇਕਣ ਦਾ ਮਤਾ ਰੱਖਿਆ ਸੀ।ਇਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਨੇ ਚੱਢਾ ਨੂੰ ਆਦੇਸ਼ ਦਿੱਤਾ ਸੀ 23 ਜਨਵਰੀ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪੇਸ਼ ਹੋਣ ਤੋਂ ਪਹਿਲਾਂ ਆਪਣਾ ਅਸਤੀਫਾ ਦੇ ਦੇਣ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply