ਧੂਰੀ, 3 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਮਨਸਾ ਦੇਵੀ ਮੰਦਰ ਧੂਰੀ ਵਿਖੇ ਮਹਾਂਸ਼ਿਵਰਾਤਰੀ ਉਤਸਵ 11, 12,
13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ।ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਮੈਂਗਲ ਸੈਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ ਚਾਰ ਵਜੇ ਤੋਂ ਓਮ ਨਾਗੇਸ਼ਵਰ ਦੀ ਗੁਫਾ ਅੰਦਰ ਸ਼ਿਵਲਿੰਗ `ਤੇ ਜਲ ਚੜਾਉਣ ਲਈ ਸ਼ਰਧਾਲੂਆਂ ਦੀ ਭੀੜ ਉਮੜਣ ਲੱਗ ਪਏਗੀ ਅਤੇ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ, ਖੀਰ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਭੰਡਾਰਾ ਅਤੁੱਟ ਵਰਤੇਗਾ।ਉਹਨਾਂ ਕਿਹਾ ਕਿ 11 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਉਤਸਵ ਲਈ ਹਰ ਰੋਜ਼ ਚਾਹ ਤੇ ਪੂਰੀ ਛੋਲ਼ਿਆਂ ਦਾ ਅਤੁੱਟ ਭੰਡਾਰਾ ਵਰਤੇਗਾ ਅਤੇ ਦੁਕਾਨਦਾਰ ਵੀਰਾਂ ਨੂੰ ਦੁਕਾਨਾਂ ਸਜਾਉਣ ਲਈ ਧਾਮ ਵਿੱਚ ਵਿਸ਼ੇਸ਼ ਜਗਾਂ੍ਹ ਨਿਸ਼ਚਿਤ ਕੀਤੀ ਗਈ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media