ਪਠਾਨਕੋਟ, 3 ਫਰਵਰੀ (ਪੰਜਬ ਪੋਸਟ ਬਿਊਰੋ) – ਭਾਜਪਾ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ-2018 ਪੂਰੀ ਤਰ੍ਹਾਂ ਨਾਲ ਮਾਇਆਜਾਲ ਹੈ।ਪਹਿਲਾ
ਵੀ ਇਨ੍ਹਾਂ ਨੇ ਜੁਮਲਿਆਂ ਦੇ ਮਾਇਆ ਜਾਲ ਵਿੱਚ ਆਮ ਜਨਤਾ ਨੂੰ ਫਸਾਇਆ ਹੈ ਅਤੇ ਹੁਣ ਜੀ.ਡੀ.ਪੀ 7.5 ਪ੍ਰਤੀਸ਼ਤ ਹੋ ਗਈ ਹੈ ਤਾਂ ਇਹ ਕਿਸਾਨ ਲਈ ਮਾਇਆ ਜਾਲ ਹੀ ਹੈ।ਅੰਕੜਿਆਂ ਦੇ ਮਾਇਆ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਭਾਜਪਾ ਦੀ ਸਰਕਾਰ ਵਲੋਂ ਪੰਜ ਲੱਖ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਜਾ ਰਹੀ ਹੈ। ਜੇਤਲੀ ਭੁੱਲ ਗਏ ਹਨ ਕਿ ਇਕ ਵਾਰ ਪਹਿਲਾ ਵੀ 2016 ਦੇ ਬਜਟ ਵਿੱਚ ਇਨ੍ਹਾਂ ਨੇ ਇਕ ਲੱਖ ਦਾ ਮੈਡੀਕਲ ਇੰਸੋਰੈਂਸ ਸਾਰੇ ਹਿੰਦੋਸਤਾਨ ਅੰਦਰ ਕਰਨ ਦਾ ਵਾਅਦਾ ਕੀਤਾ ਸੀ।ਪਰ ਹੈਰਾਨੀ ਦੀ ਗੱਲ ਹੈ ਕਿ ਦੋ ਸਾਲ ਬੀਤਣ ਦੇ ਬਾਵਜੂਦ ਇਕ ਵੀ ਬੰਦੇ ਦੀ ਇੰਸ਼ੋਰੈਂਸ ਨਹੀ ਕੀਤੀ ਗਈ ਤੇ ਅੱਜ ਮੋਦੀ ਸਰਕਾਰ ਲੋਕਾਂ ਨੂੰ ਪੰਜ ਲੱਖ ਮੈਡੀਕਲ ਇੰਸ਼ੋਰੈਂਸ ਕਰਨ ਦਾ ਲਾਰਾ ਲਗਾ ਰਹੇ ਹਨ।
ਇਹ ਪ੍ਰਗਟਾਵਾ ਜਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸੰਸਦ ਅਤੇ ਪੰਜਾਬ ਪ੍ਰਦਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਠਾਨਕੋਟ ਵਿਖੇ ਇਕ ਪੈਲੇਸ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।ਸੁਨੀਲ ਜਾਖੜ ਜਿਲ੍ਹਾ ਪਠਾਨਕੋਟ ਵਿੱਚ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਕਰਨ ਲਈ ਅੱਜ ਇੱਥੇ ਪਠਾਨਕੋਟ ਵਿਖੇ ਆਏ ਸਨ।ਇਸ ਤੋਂ ਬਾਅਦ ਉਨ੍ਹਾਂ ਨੇ ਚੱਕੀ ਬੈਂਕ ਵਿਖੇ ਬਣਾਏ ਜਾਣ ਵਾਲੇ ਓਵਰ ਬ੍ਰਿਜ਼ ਵਾਲੇ ਸਥਾਨ ਦਾ ਨਿਰੀਖਣ ਵੀ ਕੀਤਾ।ਉਨ੍ਹਾਂ ਨਾਲ ਅਨਿਲ ਵਿੱਜ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਅਮਿਤ ਮਿੰਟੂ, ਵਿਨੇ ਮਹਾਜਨ ਅਤੇ ਹੋਰ ਪਾਰਟੀ ਦੇ ਉਘੇ ਵਰਕਰ, ਅਹੁੱਦੇਦਾਰ ਅਤੇ ਕਾਂਗਰਸੀ ਕੌਂਸਲਰ ਵੀ ਹਾਜ਼ਰ ਸਨ।
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਹਿੱਤ ਦੀ ਗੱਲ ਕਰਦੀ ਹੈ ਕੈਪਟਨ ਦੀ ਸਰਕਾਰ ਨੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮਾਫੀ ਲਈ ਚੁੱਕਿਆ ਕਦਮ ਕੋਈ ਨਿੱਕਾ ਕਦਮ ਨਹੀਂ ਹੈ, ਜਦ ਕਿ ਕੇਂਦਰੀ ਬਜਟ ਅੰਦਰ ਕਿਤੇ ਵੀ ਕਿਸਾਨ ਹਿੱਤ ਦੀ ਗੱਲ ਨਹੀਂ ਕੀਤੀ ਗਈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਨ੍ਹਾਂ ਬੋਝ ਹੋਣ ਦੇ ਬਾਵਜੂਦ ਪੰਜ ਰੁਪਏ ਦੀ ਬਿਜਲੀ ਦੇਣ ਦਾ ਫੈਸਲਾ, ਮਹਿਲਾਵਾਂ ਨੂੰ 50 ਪ੍ਰਤੀਸ਼ਤ ਦੀ ਰਿਜਰਵੇਸ਼ਨ ਅਤੇ ਹੋਰ ਕੀਤੇ ਉਪਰਾਲੇ ਕੋਈ ਛੋਟਾ ਕੰਮ ਨਹੀਂ ਹੈ।ਨੋਜਵਾਨਾਂ ਨੂੰ ਰੋਜਗਾਰ ਦੇਣ ਲਈ ਕੈਪਟਨ ਸਰਕਾਰ ਨੇ ਨੋਕਰੀਆਂ ਦੇਣ ਲਈ ਜਾਬ ਮੇਲਾ ਮੋਹਾਲੀ ਵਿੱਚ ਲਗਾ ਕੇ ਕਰੀਬ 43 ਹਜਾਰ ਬੇਰੋਜਗਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਹਨ ਅਤੇ ਹੁਣ ਫਰਵਰੀ ਮਹੀਨੇ ਵਿੱਚ ਫਿਰ ਤੋਂ ਅਜਿਹਾ ਜਾੱਬ ਮੇਲਾ ਲਗਾ ਕੇ ਕਰੀਬ ਇਨੇ੍ਹ ਹੀ ਬੇਰੋਜਗਾਰ ਨੋਜਵਾਨਾਂ ਨੂੰ ਫਿਰ ਤੋਂ ਨੋਕਰੀਆਂ ਦਿੱਤੀਆਂ ਜਾਣਗੀਆਂ।
ਜਿਲ੍ਹਾ ਪਠਾਨਕੋਟ ਵਿੱਚ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਚੱਕੀ ਪੁਲ ਦੇ ਨਜ਼ਦੀਕ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਜਿਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹ ਬਹੁਤ ਜਲਦੀ ਹੱਲ ਕੀਤਾ ਜਾ ਰਿਹਾ ਹੈ।ਪਿਛਲੇ ਸਮੇਂ ਦੋਰਾਨ ਰੇਲ ਵਿਭਾਗ ਤੋਂ ਚੱਕੀ ਪੁੱਲ ਅਤੇ ਸੁਜਾਨਪੁਰ ਰੋਡ `ਤੇ ਰੇਲਵੇ ਲਾਈਨ ਉਪਰ ਬਣਾਏ ਜਾਣ ਵਾਲੇ ਫਲਾਈ ਓਵਰ ਦਾ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਤਲਵਾੜਾ ਜੱਟਾਂ ਨਜਦੀਕ ਖੇਤਰ ਵਾਸੀਆਂ ਦੀ ਲੰਮੇ ਸਮੇਂ ਤੋਂ ਪੁੱਲ ਦੀ ਮੰਗ ਵੀ ਕੈਂਪਟਨ ਸਰਕਾਰ ਨਾਲ ਗੱਲਬਾਤ ਕਰ ਕੇ ਜਲਦੀ ਹੀ ਪੂਰੀ ਕੀਤੀ ਜਾਵੇਗੀ।
ਜਾਖੜ ਨੇ ਕਿਹਾ ਕਿ ਲੋਕਾਂ ਨੇ ਜਿਸ ਪਿਆਰ ਨਾਲ ਉਨ੍ਹਾਂ ਨੂੰ ਇਕ ਲੱਖ 93 ਹਜਾਰ ਵੋਟਾਂ ਨਾਲ ਜਿੱਤਾ ਕੇ ਭੇਜਿਆ ਹੈ ਇਹ ਜਨਤਾ ਦਾ ਸੁਨੇਹਾ ਪੂਰੇ ਹਿੰਦੋਸਤਾਨ ਵਿੱਚ ਗਿਆ ਹੈ।ਇਸ ਜਨਤਾ ਦੇ ਪਿਆਰ ਲਈ ਉਹ ਜਨਤਾ ਦੇ ਕਰਜ਼ਦਾਰ ਹਨ, ਜੋ ਕਦੇ ਨਹੀਂ ਉਤਾਰਿਆ ਜਾ ਸਕਦਾ।ਉਨ੍ਹਾਂ ਕਿਹਾ ਕਿ ਉਹ ਜਿਲਾ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਵਿਕਾਸ ਕਰਵਾਉਣ ਲਈ ਬਚਨਵੱਧ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media