ਮਹਿਲਾ ਦਿਵਸ ਮੌਕੇ ਸਿੱਧੂ ਨੇ ਬਾਰਡਰ ਤੇ ਪੁੱਜ ਕੇ ਬਹਾਦਰ ਮਹਿਲਾ ਕਾਂਸਟੇਬਲਾਂ ਨੂੰ ਕੀਤਾ ਸਲਾਮ
ਅੰਮ੍ਰਿਤਸਰ, ਮਾਰਚ 8 (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਹੱਦਾਂ ਦੀ ਸੁਰੱਖਿਆ ਕਰਦੀਆਂ ਬੀ.ਐਸ.ਐਫ ਦੀਆਂ ਬਹਾਦਰ ਕਾਂਸਟੇਬਲਾਂ ਨੂੰ ਮਿਲਣ ਲਈ ਪੁਲ ਮੋਰਾਂ ਵਿਖੇ ਭਾਰਤ-ਪਾਕਿ ਸਰਹੱਦ ਤੇ ਪੁੱਜੇ ਅਤੇ ਉਨ੍ਹਾਂ ਦੇ ਨਾਲ ਮਹਿਲਾ ਦਿਵਸ ਨੂੰ ਮਨਾਇਆ।ਸਿੱਧੂ ਨੇ ਇਸ ਮੌਕੇ ਫਲਾਂ ਦਾ ਟੋਕਰਾ ਵੀ ਭੇਂਟ ਕੀਤਾ। ਉਨ੍ਹਾਂ ਨੇ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਬਹਾਦਰੀ ਦੀ ਪ੍ਰਸੰਸਾ ਵੀ ਕੀਤੀ।
ਸਿੱਧੂ ਨੇ ਕਿਹਾ ਕਿ ਇਹ ਲੜਕੀਆਂ ਰਾਸ਼ਟਰ ਦਾ ਮਾਣ ਹਨ ਅਤੇ ਅੱਜ ਮਹਿਲਾ ਦਿਵਸ ਮੌਕੇ ਉਹਂ ਉਨ੍ਹਾਂ ਨੂੰ ਸਲਾਮ ਕਰਦਾ ਹਨ ਅਤੇ ਜਿਸ ਢੰਗ ਨਾਲ ਉਹ ਆਪਣੀ ਪ੍ਰਤੀਬੱਧਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ, ਜਿਸ ਕਰਕੇ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿੰਦੇ ਹਾਂ।
ਬੀ.ਐਸ.ਐਫ ਦੀਆਂ ਮਹਿਲਾ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਉਨ੍ਹਾਂ ਦੇ ਪ੍ਰੇਰਨਾ ਬਾਰੇ ਪੁੱਛੇ ਜਾਣ ‘ਤੇ ਮਹਿਲਾ ਸੈਨਿਕਾਂ ਨੇ ਕਿਹਾ ਕਿ ਅਸੀਂ ਸਾਰੀਆਂ ਚੁਣੌਤੀਆਂ ਤੇ ਬੈਰਲ ਦਾ ਦਾ ਸਾਹਮਣਾ ਕਰ ਰਹੀਆਂ ਹਨ, ਜੋ ਕਿ ਮਹਿਲਾ ਸ਼ਕਤੀਕਰਨ ਦੀ ਸਭ ਤੋਂ ਵਧੀਆ ਮਿਸਾਲ ਹੈ ਅਤੇ ਬਾਰਡਰ ‘ਤੇ ਦੁਸ਼ਮਨ ਦੁਆਰਾ ਕਿਸੇ ਵੀ ਤਰ੍ਹਾਂ ਹਰਕਤ ਦਾ ਜਵਾਬ ਦੇਣ ਲਈ ਉਹ ਸਮਰੱਥ ਹਨ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਉਨਾਂ ਦੀ ਭੈਣ ਸਿਮਰਨ ਕੁੱਝ ਸਮਾਂ ਪਹਿਲਾਂ ਅੰਮਿ੍ਤਸਰ ਵਿੱਚ ਆਈ ਸੀ ਅਤੇ ਉਸ ਨੇ ਦੱਸਿਆ ਸੀ ਕਿ ਬੀ.ਐਸ.ਐਫ ਦੀਆਂ ਦੋ ਲੜਕੀਆਂ ਬਾਰਡਰ `ਤੇ ਪਰੇਡ ਦੀ ਅਗਵਾਈ ਕਰਦੀਆਂ ਸਨ, ਉਨ੍ਹਾਂ ਨੂੰ ਵੇਖ ਕੇ ਸੋਚਿਆ ਸੀ ਕਿ ਉਹ ਵੀ ਕਦੇ ਬਾਰਡਰ ਤੇ ਜਾਵਾਂਗਾ।ਇਸ ਲਈ ਇਹਨਾਂ ਬਹਾਦਰ ਲੜਕੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਮਹਿਲਾ ਦਿਵਸ `ਤੇ ਸਲਾਮ ਕਰਨ ਦਾ ਫ਼ੈਸਲਾ ਕੀਤਾ।ਉਨਾਂ ਕਿਹਾ ਕਿ ਅੱਜ ਇਥੇ ਆ ਕੇ ਉਨਾਂ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ ਅਤੇ ਇਨ੍ਹਾਂ ਲੜਕੀਆਂ ਦੇ ਹੌਸਲੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਸਿੱਧੂ ਨੇ ਕਿਹਾ ਕਿ ਇਹ ਬਹਾਦਰ ਲੜਕੀਆਂ ਦੇਸ਼ ਭਰ ਤੋਂ ਆਉਂਦੀਆਂ ਹਨ ਅਤੇ ਰਾਸ਼ਟਰੀ ਦੀ ਸੇਵਾ ਕਰਨ ਲਈ ਸਾਰੇ ਹਾਲਾਤਾਂ ਦਾ ਸਾਹਮਣਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਇਹ ਹੋਰ ਵੀ ਕਿਸੇ ਕੈਰੀਅਰ ਦੀ ਚੋਣ ਕਰ ਸਕਦੀਆਂ ਸਨ, ਪਰ ਇਨ੍ਹਾਂ ਬਹਾਦਰ ਲੜਕੀਆਂ ਨੇ ਰਾਸ਼ਟਰ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਬਹਾਦਰ ਲੜਕੀਆਂ ਤੇ ਪੂਰਾ ਮਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਬੀ.ਐਸ.ਐਫ ਮਹਿਲਾ ਕਾਂਸਟੇਬਲਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿੱਧੂ ਨੇ ਕਿਹਾ, “ਅੱਜ ਉਹ ਜੋ ਵੀ ਹਨ ਉਹ ਸਿਰਫ ਆਪਣੀ ਮਾਂ ਦੀਆਂ ਸਿਖਿਆਵਾਂ, ਭੈਣ ਦੀ ਬਖਸ਼ਿਸ਼ ਅਤੇ ਪਤਨੀ ਦੀ ਬਦੌਲਤ ਹਨ।
ਸਿੱਧੂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਏਸ਼ੀਅਨ ਰੈਸਲਿੰਗ ਚੈਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ 5 ਲੱਖ ਰੁਪੲੈ ਦਾ ਇਨਾਮ ਅਤੇ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਸਮੇਂ ਮਹਿਲਾਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਇਸ ਮੌਕੇ ੍ਰ ਸਿੱਧੂ ਦਾ ਬੀ.ਐਸ.ਐਫ ਦੇ ਡੀ.ਆਈ.ਜੀ ਜੇ.ਐਸ ਓਬਰਾਏ ਅਤੇ ਹੋਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਡੀ.ਆਈ.ਜੀ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਦੀ ਹਿੰਮਤ ਬਹੁਤ ਹੀ ਹੈਰਾਨੀਜਨਕ ਹੈ ਅਤੇ ਹਰ ਵੇਲੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀਆਂ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …