ਪਠਾਨਕੋਟ, 9 ਮਾਰਚ (ਪੰਜਾਬ ਪੋਸਟ ਬਿਊਰੋ) – ਹਰੇਕ ਖੁਸ਼ਹਾਲੀ ਦੇ ਰਾਖੇ ਵਲੋਂ ਆਪਣਾ ਕੰਮ ਬਿਨ੍ਹਾਂ ਕਿਸੇ ਜਾਤ-ਪਾਤ, ਬਿਨ੍ਹਾਂ ਕਿਸੇ
ਰਾਜਨੀਤਿਕ ਪਾਰਟੀ ਦੇ ਅਤੇ ਬਿਨ੍ਹਾਂ ਕਿਸੇ ਪੱਖਪਾਤ ਦੇ ਕੀਤਾ ਜਾਵੇ, ਜਿਸ ਤਰ੍ਹਾਂ ਇਕ ਸੈਨਿਕ ਫੋਜ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦਾ ਹੈ। ਉਸੇ ਤਰ੍ਹਾਂ ਨਾਲ ਜੋ ਜਿੰਮੇਦਾਰੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੇ ਮੋਢਿਆਂ ’ਤੇ ਰੱਖੀ ਹੈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਹੈ ਤਾਂ ਜੋ ਪੰਜਾਬ ਸਰਕਾਰ ਖੁਸ਼ਹਾਲੀ ਦੇ ਰਾਖਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ ਨੂੰ ਹੋਰ ਵੀ ਪਾਰਦਸ਼ਤਾ ਨਾਲ ਲੋਕਾਂ ਤੱਕ ਪਹੁੰਚਾ ਸਕਣ ਅਤੇ ਹੋਰਨਾਂ ਕਾਰਜਾਂ ਵਿੱਚ ਵੀ ਸੁਧਾਰ ਕੀਤੇ ਜਾ ਸਕਣ।
ਇਹ ਪ੍ਰਗਟਾਵਾ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਜੁਗਿਆਲ ਵਿਖੇ ਖੁਸ਼ਹਾਲੀ ਦੇ ਰਾਖਿਆਂ ਲਈ ਲਗਾਈ ਇਕ ਰੋਜਾ ਰੀਵਿਊ ਵਰਕਸ਼ਾਪ ਦੋਰਾਨ ਕੀਤਾ।ਇਸ ਮੋਕੇ ਜਨਰਲ ਐਸ.ਪੀ.ਐਸ ਗਰੇਵਾਲ ਵਾਈਸ ਚੇਅਰਮੈਨ ਖੁਸ਼ਹਾਲੀ ਦੇ ਰਾਖੇ, ਬ੍ਰਿਗੇਡੀਅਰ ਭਰਲਾਦ ਸਿੰਘ ਜ਼ਿਲ੍ਹਾ ਪਠਾਨਕੋਟ ਇੰਚਾਰਜ, ਕਰਨਲ ਸੁਮਿਤ ਸਿੰਘ ਪਠਾਨੀਆਂ ਸਹਾਇਕ ਜ਼ਿਲ੍ਹਾ ਇੰਚਾਰਜ, ਕਰਨਲ ਆਰ.ਕੇ ਸਲਾਰੀਆ ਤਹਿਸੀਲ ਇੰਚਾਰਜ, ਕੈਪਟਨ ਹਰਵਿੰਦਰ ਸਿੰਘ ਜਲੰਧਰ, ਸੁਪਰਵਾਈਜਰ ਕੈਪਟਨ ਬਲਦੇਵ ਸਿੰਘ, ਕੈਪਟਨ ਸ਼ਾਮ ਸਿੰਘ, ਕੈਪਟਨ ਚੈਨ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸੂਬੇਦਾਰ ਬਲਦੇਵ ਸਿੰਘ ਅਤੇ ਹੋਰ ਖੁਸ਼ਹਾਲੀ ਦੇ ਰਾਖੇ ਵੀ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਭਰਲਾਦ ਸਿੰਘ ਜ਼ਿਲ੍ਹਾ ਪਠਾਨਕੋਟ ਇੰਚਾਰਜ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਦੋਰਾਨ ਜ਼ਿਲ੍ਹਾ ਪਠਾਨਕੋਟ ਦੀਆਂ 404 ਪੰਚਾਇਤਾਂ ਲਈ ਨਿਯੁਕਤ ਕੀਤੇ ਕਰੀਬ 235 ਖੁਸ਼ਹਾਲੀ ਦੇ ਰਾਖਿਆਂ ਵੱਲੋ ਪਿੰਡ ਪਿੰਡ ਜਾ ਕੇ ਬੀ.ਪੀ.ਐਲ, ਰਾਸ਼ਨ ਸਪਲਾਈ, ਮਨਰੇਗਾ ਅਤੇ ਸਵੱਛ ਭਾਰਤ ਮੁਹਿਮ ਦਾ ਨਿਰੀਖਣ ਕੀਤਾ ਹੈ।ਉਨ੍ਹਾਂ ਦੱਸਿਆ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਦਿੱਤੀ ਜਾ ਰਹੀ ਫੀਡ ਬੈਕ ਬਣਾਏ ਗਏ ਐਪ `ਤੇ ਪਾਈ ਜਾਂਦੀ ਹੈ ਉਹ ਫੀਡਬੈਕ ਮੁੱਖ ਮੰਤਰੀ ਪੰਜਾਬ ਅਤੇ ਸਬੰਧਤ ਵਿਭਾਗੀ ਸਕੱਤਰ ਨੂੰ ਪਹੁੰਚ ਜਾਂਦੀ ਹੈ ਇਸ ਦੇ ਨਾਲ ਹੀ ਉਸ ਫੀਡ ਬੈਕ ਤੋਂ ਹੈਡਕੁਆਟਰ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ।ਉਨ੍ਹਾਂ ਵਿਸਵਾਸ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਜਿੰਮੇਦਾਰੀ ਉਨ੍ਹਾਂ ਦੀ ਲਗਾਈ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਂਣਗੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media