ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਡਾ. ਊਸ਼ਾ ਸਰਮਾ ਮੁੱਖੀ ਪੰਜਾਬੀ ਵਿਭਾਗ ਅਤੇ ਸਮੂਹ ਪੰਜਾਬੀ ਵਿਭਾਗ ਦੁਆਰਾ ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਦੀ ਅਗਵਾਈ ਅਧੀਨ ਗਿਆਨ-ਬੋਧਕ ਲੈਕਚਰ ਕਰਵਾਇਆ ਦੌਰਾਨ ਕੈਨੇਡਾ ਤੋਂ ਚਰਨ ਸਿੰਘ ਨੇ ਸ਼ਿਰਕਤ ਕਰਦਿਆਂ ਕਵੀ ਹੋਣ ਦੇ ਨਾਲ-ਨਾਲ ਨਾਟਕ ਦੇ ਖੇਤਰ ਵਿਚ ਵੀ ਪ੍ਰਵੇਸ਼ ਕਰ ਚੁੱਕੇ ਹਨ।ਉਹਨਾਂ ਦੇ ਨਾਲ ਹੀ ਡਾ. ਸਤਨਾਮ ਸਿੰਘ ਜੱਸਲ ਪ੍ਰੋਫੈਸਰ ਰਿਜ਼ਨਲ ਸੈਂਟਰ ਬਠਿੰਡਾ ਅਤੇ ਜਨਕ ਰਾਜ ਸਿੰਘ ਰਿਟਾ. ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੀ ਪਹੁੰਚੇ।ਡਾ. ਸਤਨਾਮ ਸਿੰਘ ਜੱਸਲ ਦੁਆਰਾ ਚਰਨ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ ਤੱਕ ਲਗਭਗ 50 ਪੁਸਤਕਾਂ ਕਵਿਤਾ ਦੇ ਰੂਪ ਵਿੱਚ ਸਾਹਿਤ/ ਸੰਸਾਰ ਨੂੰ ਭੇਟ ਕਰ ਚੁੱਕੇ ਹਨ ਅਤੇ ਉਹਨਾਂ ਦਾ ਇਕ ਨਾਟਕ ‘ਕਿਵ ਸਚਿਆਰਾ ਹੋਈਐ’ ਵੀ ਪਾਠਕਾਂ ਤੱਕ ਪਹੁੰਚ ਚੁੱਕਾ ਹੈ।ਉਨ੍ਹਾਂ ਨੇ ਆਪਣੇ ਕਾਵਿ-ਨਾਟਕ ‘ਕਿਵ ਸਚਿਆਰਾ ਹੋਇਐ’ ਬਾਰੇ ਵੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ।ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਮਹੱਤਵਪੂਰਨ ਪ੍ਰਸ਼ਨਾਂ-ਸਵਾਲਾਂ ਦਾ ਜਵਾਬ ਦਿੰਦਿਆਂ ਚਰਨ ਸਿੰਘ ਨੇ ਵਿਦਿਆਰਥਣਾਂ ਨੂੰ ਜੀਵਨ ਸੰਬੰਧੀ ਵੀ ਕਈ ਸੁਝਾਅ ਵੀ ਦਿੱਤੇੇ।ਮੰਚ ਦਾ ਸੰਚਾਲਨ ਡਾ. ਸਿਮਰਜੀਤ ਕੌਰ ਨੇ ਕੀਤਾ।ਇਸ ਮੌਕੇ ਡਾ. ਸਿਮਰਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਪ੍ਰਿਅੰਕਾ, ਪ੍ਰੋ. ਰਤਿੰਦਰ ਕੌਰ, ਪ੍ਰੋ. ਹਰਪਾਲ ਕੌਰ, ਪ੍ਰੋ. ਆਂਚਲ ਬਾਂਸਲ, ਪ੍ਰੋ. ਨਵਜੋਤ ਕੌਰ ਅਤੇ ਪ੍ਰੋ. ਹਰਵਿੰਦਰ ਕੌਰ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …