ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਬਠਿੰਡਾ ਪੁਲਿਸ ਮੁੱਖੀ ਨਵੀਨ ਸਿੰਗਲਾ ਨੇ ਪੈ੍ਰਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ 7/07/2017 ਨੂੰ ਮ੍ਰਿਤਕ ਬੂਟਾ ਖਾਨ ਦੀ ਪਤਨੀ ਪ੍ਰਵੇਜ ਕੌਰ ਵਲੋਂ ਥਾਣਾ ਮੌੜ ਵਿਖੇ ਇਤਲਾਹ ਦੇਣ ਉਪਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜ਼ੇਰੇ ਨਿਗਰਾਨੀ ਸਵਰਨ ਸਿੰਘ ਖੰਨਾ ਪੀ.ਪੀ.ਐਸ ਕਪਤਾਨ ਇੰਨਵੈ: ਅਤੇ ਕਰਨਸ਼ੇਰ ਸਿੰਘ ਪੀ.ਪੀ.ਐਸ ਉਪ ਕਪਤਾਨ ਇੰਨਵੈਸਟੀਗੇਸ਼ਨ ਬਠਿੰਡਾ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਇੰਸਪੈਕਟਰ ਰਾਜਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼ ਨੂੰ ਸੌਂਪੀ ਗਈ ਸੀ ਅਤੇ ਖੁਫੀਆ ਤੇ ਗਵਾਹਾਂ ਦੇ ਬਿਆਨਾਂ ਦੇ ਅਧਾਰ ’ਤੇ 12 ਮਾਰਚ 2018 ਨੂੰ ਦੋਸ਼ੀ ਉਧੇਵੀਰ ਸਿੰਘ ਉਰਫ਼ ਪੱਪੂ ਪੁੱਤਰ ਰੂਪ ਸਿੰਘ ਕੌਮ ਠਾਕੁਰ ਪਿੰਡ ਪਰਗਮਾ ਥਾਣਾ ਭੋਗਾੳ ਜਿਲ੍ਹਾ ਮਨੀਪੁਰੀ ਯੂ.ਪੀ ਹਾਲ ਅਬਾਦ ਚਾਰ ਚਮਨ ਬਸਤੀ ਸਿਰਸਾ ਰੋਡ ਮਾਨਸਾ 48 ਨੂੰ ਨਾਮਜ਼ਦ ਕਰਕੇ 13 ਮਾਰਚ 2018 ਨੂੰ ਸਵੇਰੇ 7 ਵਜੇ ਕੈਚੀਆਂ ਤੋਂ ਗ੍ਰਿਫਤਾਰ ਕੀਤਾ ਗਿਆ।ਜਿਸ ਨੇ ਪੁਛਗਿੁਛ ਦੌਰਾਨ ਉਸ ਦੇ ਇੰਕਸਾਫ `ਤੇ ਘਰੋਂ ਮ੍ਰਿਤਕ ਦਾ ਮੋਬਾਇਲ ਫੋਨ ਮਾਰਕਾ ਜੀ.ਬੀ.ਐਨ 9003 ਰੰਗ ਕਾਲਾ ਪਰਸ, ਅਧਾਰ ਕਾਰਡ ਅਤੇ ਡਰਾਇਵੰਗ ਲਾਇਸੈਸ ਤੋਂ ਇਲਾਵਾ ਸ਼ੈਲਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ।ਨਾਲ ਹੀ ਜਿਸ ਕਹਾੜੀ ਨਾਲ ਕਤਲ ਕੀਤਾ ਗਿਆ ਸੀ ਬਠਿੰਡਾ ਜਾਖਲ ਰੇਲਵੇ ਲਾਇਨ ਮੌੜਮੰਡੀ ਤੋਂ ਪਿੰਡ ਕੱਲੋਂ ਨੂੰ ਜਾਂਦੀ ਸੜਕ ਘਾਹ ਫੂਸ ਹੇਠੋਂ ਬਰਾਮਦ ਹੋਈ।ਉਨਾਂ ਕਿਹਾ ਕਿ ਇਸ ਅੰਨੇ ਕਤਲ ਕਾਰਨ ਸ਼ਹਿਰ ਖਾਸ ਕਰਕੇ ਸ਼ੈਲਰ ਵਾਪਰੀਆਂ `ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ, ਪੁਲਿਸ ਵਲੋਂ ਕਤਲ ਨੂੰ ਫੜ ਲੈਣ ਨਾਲ ਮੌੜ ਮੰਡੀ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।ਦੋਸ਼ੀ ਦਾ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …