ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਰਣਜੀਤ ਐਵੀਨਿਊ ਵਿਖੇ
‘ਟੈਕ ਫ਼ੈਸਟ ਊਰਜਾ-2018’ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਿਰਕਤ ਕਰਦਿਆਂ ਆਪਣੇ ਭਾਸ਼ਣ ’ਚ ਤਕਨੀਕੀ ਸਿੱਖਿਆ ਦੀ ਉਸਤਤ ਕਰਦੇ ਹੋਏ ਫੈਕਲਟੀ ਅਤੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਦਮ ਦੀ ਸ਼ਲਾਘਾ ਕੀਤੀ।
ਇਸ ਸਮਾਗਮ ਦਾ ਅਗਾਜ਼ ਛੀਨਾ ਨੇ ਡਾਇਰੈਕਟਰ ਡਾ. ਮੰਜ਼ੂ ਬਾਲਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਇਸ ਪ੍ਰੋਗਰਾਮ ’ਚ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਕਾਲਜਾਂ ’ਚੋਂ 600 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਵਲੋ ਬਹੁਤ ਹੀ ਸਰਗਰਮੀਆਂ ਜਿਵੇਂ ਕਿ ਸੋਲੋ ਡਾਂਸ, ਲੋਕ ਰਵਾਇਤੀ ਨਾਚ, ਇਨੋਵੇਸ਼ਨ ਪ੍ਰੈਜੈਨਟੇਸ਼ਨ, ਪੈਨਲ ਡਿਸਕਸ਼ਨ ਅਤੇ ਰੰਗੋਲੀ ਆਦਿ ਮੁਕਾਬਲਿਆ ’ਚ ਹਿੱਸਾ ਲਿਆ। ਇਸ ਤੋਂ ਇਲਾਵਾ ਕੁਇੱਜ਼, ਬ੍ਰਿਜ਼ ਮੇਕਿੰਗ, ਰੇਨ ਵਾਟਰ ਹਾਰਵੇਸਟਿੰਗ, ਬੈਸਟ ਬਟਨਿਕਾ ਟੈਸਟ, ਕੋਡ ਟੈਸਟ ਈ-ਪੋਸਟਰ, ਕਲੇਅ ਕਾਰ ਮਾਡਲਿੰਗ, ਅਸੈਂਮੈਲੇਟ ਅਤੇ ਕੈਡੋਮਾਨੀਆ ਵਰਗੇ ਕਈ ਤਰ੍ਹਾਂ ਦੇ ਹੋਰ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਦਾ ਕੇਂਦਰ ਰੇਲਵੇ ਦੇ ਰਿਟਾਇਰਡ ਇੰਜੀਨੀਅਰ ਸ੍ਰੀ ਬੀ. ਐਮ. ਸਿੰਘ ਵਲੋੋ ਪੇਸ਼ ਕੀਤੀ ਗਈ ਈ-ਵਿੰਟੇਜ਼ ਕਾਰ ਸੀ। ਉਨ੍ਹਾਂ ਨੇ ਆਪਣੀ ਇਸ ਪੁਰਾਤਨ ਦਿੱਖਣ ਵਾਲੀ ਕਾਰ ਬਾਰੇ ਮਕੈਨੀਕਲ ਵਿਭਾਗ ਦੀ ਫ਼ੈਕਲਟੀ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਰ ਭਵਿੱਖ ’ਚ ਈਂਧਣ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਬਣਾਈ ਗਈ ਹੈ।
ਪ੍ਰੋਗਰਾਮ ਦੀ ਸਮਾਪਤੀ ਛੀਨਾ ਵੱਲੋਂ ਡਾਇਰੈਕਟਰ ਡਾ. ਬਾਲਾ ਦੀ ਮੌਜ਼ੂਦਗੀ ’ਚ ਇਨਾਮ ਵੰਡ ਸਮਾਗਮ ਨਾਲ ਕੀਤੀ ਗਈ, ਜਿਸ ’ਚ ਬੈਸਟ ਡਿਪਾਰਟਮੈਂਟ ਟਰਾਫ਼ੀ ਦਾ ਇਨਾਮ ਖਾਲਸਾ ਕਾਲਜ ਆਫ਼ ਮੈਨੇਜਮੈਂਟ ਅਤੇ ਟੇਕਨੋਲੋਜੀ ਦੇ ਐਗਰੀਕਲਚਰ ਵਿਭਾਗ ਨੂੰ ਦਿੱਤਾ ਗਿਆ, ਬੈਸਟ ਪ੍ਰੋਜੈਕਟ ਦਾ ਇਨਾਮ ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਦਿੱਤਾ ਗਿਆ, ਜਦਕਿ ਗਲੋਬਲ ਕਾਲਜ ਦੇ ਵਿਦਿਆਰਥੀ ਬੈਸਟ ਪ੍ਰੋਜੈਕਟ ’ਚ ਦੂਜੇ ਸਥਾਨ ’ਤੇ ਰਹੇ, ਕਰੀਬ 44 ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਪੈਨ ਡਰਾਈਵ ਦੇ ਕੇ ਕੀਤਾ ਗਿਆ।ਟੈਕ ਫੈਸਟ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਗਲੋਬਲ ਕਾਲਜ, ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਮਾਈ ਭਾਗੋ ਪੋਲੀਟੈਕਨੀਕਲ ਕਾਲਜ ਆਦਿ ਦੇ ਵਿਦਿਆਰਥੀਆਂ ਨੇ ਵੱਖ- ਵੱਖ ਮੁਕਾਬਲਿਆਂ ’ਚ ਵਿਸ਼ੇਸ਼ ਉਪਲਬੱਧੀਆਂ ਪ੍ਰਾਪਤ ਕੀਤੀਆਂ।ਅੰਤ ’ਚ ਡਾਇਰੈਕਟਰ ਡਾ. ਬਾਲਾ ਨੇ ਟੈਕ ਫੈਸਟ ਦੇ ਮੁੱਖ ਮਹਿਮਾਨ ਛੀਨਾ ਅਤੇ ਹੋਰ ਫ਼ੈਕਲਟੀ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਤੇ ਧੰਨਵਾਦ ਕੀਤਾ। ਇਸ ਸਮਾਗਮ ’ਚ ਸਮੂਹ ਵਿਭਾਗਾਂ ਦੇ ਮੁਖੀ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media