Saturday, March 7, 2026

ਐਨਰਜ਼ੀ ਕੰਜਰਵੇਸ਼ਨ ਬਿਲਡਿੰਗ ਕੋਡ ਸਿਮੂਲੇਸ਼ਨ ਵਿਸ਼ੇ `ਤੇ ਦੋ ਰੋਜ਼ਾ ਟਰੇਨਿੰਗ ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ PPN2303201811ਵਿੱਚ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ ਦੇ ਸਹਿਯੋਗ ਨਾਲ ਐਨਰਜ਼ੀ ਕੰਜਰਵੇਸ਼ਨ ਬਿਲਡਿੰਗ ਕੋਡ ਸਿਮੂਲੇਸ਼ਨ ਵਿਸ਼ੇ ਤੇ ਦੋ ਰੋਜ਼ਾ ਇੰਨਟੈਨਸਿਵ ਟਰੇਨਿੰਗ ਪ੍ਰੋਗਰਾਮ ਦੀ ਆਰ਼ੰਭਤਾ ਹੋਈ।ਇਹ ਸਮਾਗਮ ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਦੇ ਦਿਸ਼ਾ ਨਿਦਰਦੇਸ਼ਾਂ ਤਹਿਤ ਕਰਵਾਇਆ ਜਾ ਰਿਹਾ ਹੈ। ਇੰ. ਹਰਮਿੰਦਰ ਸਿੰਘ ਟਿੰਨਾ, ਇੰਚਾਰਜ, ਉਸਾਰੀ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਰੰਭਤਾ ਕੀਤੀ। ਚੀਫ਼ ਗੈਸਟ ਸ੍ਰੀ ਕਰਮਜੀਤ ਸਿੰਘ ਰਿੰਟੂ, ਮੇਅਰ, ਮਿਊਂਸਪਲ ਕਾਰਪੋੋਰੇਸ਼ਨ, ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਨੀਵਰਸਿਟੀ ਵਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।ਚੰਗੀ ਗੱਲ ਇਹ ਹੈ ਕਿ ਜਿਨ੍ਹਾਂ ਸਾਰੀਆਂ ਧਿਰਾਂ ਦਾ ਇ਼ਸਨੂੰ ਲਾਗੂ ਕਰਨ ਵਿੱਚ ਰੋਲ ਹੈ, ਉਹ ਸਾਰੀਆਂ ਧਿਰਾਂ ਅਤੇ ਸਰਕਾਰੀ ਅਧਿਕਾਰੀ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਸ੍ਰ. ਭਗਵੰਤਪਾਲ ਸਿੰਘ ਸੱਚਰ, ਪ੍ਰਧਾਨ, ਜਿ਼ਲਾ ਕਾਂਗਰਸ ਕਮੇਟੀ ਅਤੇ ਕਾਲੋੋਨਾਈਜ਼ਰ ਨੇ ਕਿਹਾ ਭਾਵੇਂ ਉਹ ਸਿਵਲ ਇੰਜ਼ੀਨੀਅਰ ਤੇ ਕਾਲੋਨਾਈਜ਼ਰ ਹਨ ਪਰ ਉਨ੍ਹਾਂ ਨੂੰ ਇਥੇ ਆਉਣ ਤੇ ਹੀ ਇਸ ਕੋਡ ਬਾਰੇ ਪੂਰਾ ਪਤਾ ਚਲਿਆ ਹੈ ਕਿ ਕਿਵੇਂ ਈ.ਸੀ.ਬੀ.ਸੀ. ਕੋਡ ਨੂੰ ਲਾਗੂ ਕਰਨ ਨਾਲ ਐਨਰਜ਼ੀ ਬਚਾਈ ਜਾ ਸਕਦੀ ਹੈ ।
         ਸਪੈਸ਼ਲ ਗੈਸਟ ਰਵਿੰਦਰ ਸਿੰੰਘ ਏ.ਡੀ.ਸੀ ਅੰਮ੍ਰਿਤਸਰ, ਗੈਸਟ ਆਫ਼ ਆਨਰ ਤੇਜਿੰਦਰ ਪਾਲ ਸਿੰਘ ਸੰਧੂ ਐਡੀਸ਼ਨਲ ਚੀਫ਼ ਐਡਮਨਿਸਟ੍ਰੇਟਰ, ਏ.ਡੀ.ਏ ਪ੍ਰੁੋਫੈਸਰ ਸਰਬਜੋਤ ਸਿੰਘ ਬਹਿਲ, ਡੀਨ ਵਿਦਿਆਰਥੀ ਭਲਾਈ ਰਮਿੰਦਰ ਸਿੰਘ, ਏ.ਜੀ.ਐਮ ਪੇਡਾ ਅੰਮ੍ਰਿਤਸਰ ਸੁਰਿੰਦਰ ਸਿੰਘ, ਐਡੀਸ਼ਨਲ ਚੀਫ਼ ਆਰਕੀਟੈਕਟ ਆਰਕੀਟੈਕਚਰ ਵਿਭਾਗ ਪੰਜਾਬ ਨੇ ਐਨਰਜ਼ੀ ਸੇਵਿੰਗ ਬਾਰੇ ਆਪਣੇ ਵਿਚਾਰ ਰੱਖੇ ਅਤੇ ਨਵੀਆਂ ਤਕਨੀਕਾਂ ਅਪਣਾਉਣ ਤੇ ਜ਼ੋੋਰ ਦਿੱਤਾ।ਇੰ. ਹਰਮਿੰਦਰ ਸਿੰਘ ਟਿੰਨਾ, ਇੰਚਾਰਜ, ਉਸਾਰੀ ਵਿਭਾਗ ਨੇ ਦਸਿਆ ਕਿ ਯੂਨੀਵਰਸਿਟੀ ਵਲੋਂ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ ਸੋਲਰ ਗੀਜ਼ਰ ਕਾਮਯਾਬੀ ਨਾਲ ਕੰਮ ਕਰ ਰਹੇ ਹਨ ਅਤੇ ਯੂਨੀਵਰਸਿਟੀ ਵਲੋਂ ਸੋਲਰ ਪਾਵਰ ਜੈਨਰੇਟ ਕਰਨ ਲਈ ਇਸ ਖੇਤਰ ਦੀ ਨਾਮਵਰ ਕੰਪਨੀ ਨਾਲ ਕੰਮ ਕਰਨਾ ਆਰੰਭ ਕਰ ਦਿੱਤਾ ਹੈ।ਈ.ਸੀ.ਬੀ.ਸੀ ਦੇ ਮਾਸਟਰ ਟਰੇਨਰ ਸ੍ਰੀ ਮਨੀ ਸ਼ਰਮਾ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ। ਇਨ੍ਹਾਂ ਤੋਂ ਇਲਾਵਾ ਯੂਨੀਵਰਸਿਟੀ ਆਰਕੀਟੈਕਚਰ ਵਿਭਾਗ ਦੇ ਮੁਖੀ, ਮੈਡਮ ਮਿਨਾਕਸ਼ੀ, ਯੂਨੀਵਰਸਿਟੀ ਦੇ ਨਿਗਰਾਨ ਇੰਜੀਨੀਅਰ ਇੰ. ਕਰਨੈਲ ਸਿੰਘ ਵਿਰਦੀ, ਪ੍ਰੋਫੈਸਰ ਕਰਮਜੀਤ ਸਿੰਘ ਚਾਹਲ ਅਤੇ ਹੋਰ ਸੀਨੀਅਰ ਪ੍ਰੋਫੈਸਰ ਅਤੇ ਸ਼ਹਿਰ ਦੇ ਕਾਫ਼ੀ ਨਾਮੀ ਆਰਕੀਟੈਕਟ, ਪੀ.ਡਬਲਿਊ.ਡੀ ਅਤੇ ਏ.ਡੀ.ਏ ਦੇ ਇੰਜੀਨੀਅਰ ਅਤੇ ਯੂਨੀਵਰਸਿਟੀ ਉਸਾਰੀ ਵਿਭਾਗ ਦੇ ਇੰਜੀਨੀਅਰ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply