Tuesday, August 11, 2026

ਸਟੈਂਪ ਆਨ ਸੁਸਾਇਟੀ ਨੇ ਕਰਵਾਇਆ 390 ਬੇਜ਼ੁਬਾਨ ਪਸ਼ੂਆਂ ਦਾ ਇਲਾਜ

PPN29030210806ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੇਸਹਾਰਿਆਂ ਨੂੰ ਸਹਾਰਾ ਦੇਣ ਵਾਲੀ ਸਥਾਨਕ ਦੀ ਸਟੈਂਪ ਆਨ ਸੁਸਾਇਟੀ ਵਲੋਂ ਰੋਜ਼ਾਨਾ 7-8 ਬੇਜੁਬਾਨ ਗਊਆਂ ਅਤੇ ਜ਼ਖਮੀ ਢੱਠਿਆਂ ਦਾ ਇਲਾਜ ਕੀਤਾ ਜਾਂਦਾ ਹੈ।ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ।ਗਊ ਰੱਖਿਆ ਸੇਵਾ ਟੀਮ ਉਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ ਅਤੇ ਇਲਾਜ ਉਸੇ ਜਗ੍ਹਾ `ਤੇ ਹੋ ਸਕਦਾ ਹੋਵੇ ਤਾਂ ਉੱਥੇ ਹੀ ਕਰਦੇ ਹਨ ਨਹੀਂ ਤਾਂ ਗਊ ਧਾਮ ਸੰਗਰੂਰ ਵਿਖੇ ਉਸ ਪਸ਼ੂ ਨੂੰ ਲਿਜਾ ਕੇ ਇਲਾਜ ਕਰਵਾਇਆ ਜਾਂਦਾ ਹੈ।ਰੋਜ਼ਾਨਾ ਨਵੀਂ ਅਨਾਜ ਮੰਡੀ ਵਿਖੇ 5 ਤੋ 7 ਕੁਵਿੰਟਲ ਹਰਾ ਚਾਰਾ ਰੋਜ਼ਾਨਾ ਪਾਇਆ ਜਾਂਦਾ ਹੈ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਸੁਸਾਇਟੀ ਵਲੋਂ ਹੁਣ ਤੱਕ 390 ਦੇ ਕਰੀਬ ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ।ਜੋ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।ਉਨਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਬੱਚੇ ਦੇ ਜਨਮ ਦਿਨ ਅਤੇ ਵਿਆਹ ਦੀ ਵਰੇਗੰਢ ਜਾਂ ਖ਼ੁਸ਼ੀ ਦੇ ਹੋਰ ਵੀ ਮੌਕੇ `ਤੇ ਨਵੀਂ ਅਨਾਜ ਮੰਡੀ ਵਿਖੇ ਨਿਯਤ ਕੀਤੀ ਜਗਾ `ਤੇ ਹਰਾ ਚਾਰਾ ਪਾਉਣ ਲਈ ਪ੍ਰਟਰਿਤ ਕਰਦੇ ਰਹਿੰਦੇ ਹਨ।ਇਸ ਮੌਕੇ ਰਵੀ ਕੁਮਾਰ, ਗੋਪਾਲ ਗਰਗ, ਲੱਕੀ ਸ਼ਰਮਾ, ਜੈਕੀ ਜਿੰਦਲ, ਰੋਮੀ ਟੰਡ, ਹਰਿੰਦਰ ਸ਼ਰਮਾ, ਰਜਨੀਸ਼ ਕੁਮਾਰ ਵਿੱਕੀ ਆਦਿ ਹਾਜਰ ਸਨ।  

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply