Saturday, October 24, 2026

ਐਸ.ਐਸ.ਡੀ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਬੀ. PPN1104201806ਐਸ.ਸੀ.ਸੀ.ਐਸ.ਐਮ-ਭਾਗ (ਭਾਗ ਦੂਸਰਾ ਤੇ ਤੀਜਾ) ਸਮੈਸਟਰ ਤੀਜਾ ਅਤੇ ਪੰਜਵਾਂ ਦਾ ਨਤੀਜਾ ਐਲਾਨ ਕੀਤਾ ਗਿਆ।ਜਿਸ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ।ਬੀ.ਐਸ.ਸੀ.ਸੀ.ਐਸ.ਐਮ-ਭਾਗ ਦੂਸਰਾ ਦੀ ਅਕਾਂਕਸ਼ਾ ਨੇ 86.8 ਫੀਸਦ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਪਾਇਲ ਨੇ 81.1 ਫੀਸਦ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਨੇਹਾ ਰਾਣੀ ਨੇ 80 ਫੀਸਦ ਲੈ ਕੇ ਤੀਜਾ ਸਥਾਨ ਹਾਸਿਲ ਅਤੇ ਬੀ.ਐਸ.ਸੀ.ਸੀ.ਐਸ.ਐਮ-ਭਾਗ ਤੀਸਰਾ ਦੀ ਅਨਸ਼ੂ ਨੇ 76.8 ਫੀਸਦ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਨਵਦੀਪ ਕੌਰ ਨੇ 75.4 ਫੀਸਦ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਸੁਮਨਦੀਪ ਕੌਰ ਨੇ 74.6 ਫੀਸਦ ਲੈ ਕੇ ਤੀਜਾ ਸਥਾਨ ਹਾਸਿਲ ਕਰ ਕਾਲਜ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਕਾਲਜ ਪ੍ਰਧਾਨ ਸੋਮਨਾਥ ਬਾਘਲਾ, ਉਪ-ਪ੍ਰਧਾਨ ਜਸਵੰਤ ਰਾਏ ਸਿੰਗਲਾ, ਸੈਕਟਰੀ ਜੇ.ਕੇ ਗੁਪਤਾ ਨੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ, ਸ਼ੀ੍ਰਮਤੀ ਤਰੂ ਮਿੱਤਲ (ਹੈਡ ਗਣਿਤ ਵਿਭਾਗ) ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਅਰਥਣਾਂ ਨੂੰ ਸ਼ਾਬਾਸ਼ੀ ਦਿੱਤੀ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply