Saturday, September 21, 2024

ਆਲ ਇੰਡੀਆ ਸਵਰਨਕਾਰ ਸੰਘ ਦੀ ਮੀਟਿੰਗ `ਚ ਸੋਨਾ ਚਾਂਦੀ ਤੇ ਜੀ.ਐਸ.ਟੀ ਘਟਾਉਣ ਦੀ ਮੰਗ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਹੈਂਡ ਆਫਿਸ ਸਿਰਕੀ ਬਜਾਰ ਬਠਿੰਡਾ PPN1104201805ਵਿਖੇ ਜਵੈਲਰ, ਸਵਰਨਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ  ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਢੱਲਾ ਅਤੇ ਜਨਰਲ ਸੈਕਟਰੀ ਗੋਵਿੰਦ ਵਰਮਾ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਵਾਰਾਨਸੀ (ਉਤਰ ਪ੍ਰਦੇਸ਼) ਵਿਖੇ ਵਿਸ਼ੇਸ਼ ਮੀਟਿੰਗਾਂ ਹੋਈਆਂ।ਹਿੰਦੂਸਤਾਨ ਦੀਆਂ ਵੱਖ ਵੱਖ ਸੂਬਿਆਂ ਤੋਂ ਆਏ ਅਹੁੱਦੇਦਾਰਾਂ ਦੇ ਨਾਲ ਹੀ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੌੜਾ, ਜਨਰਲ ਸੈਕਟਰੀ ਮੁਖਤਿਆਰ ਸਿੰਘ ਸੋਨੀ, ਕੈਸ਼ੀਆਰ ਬਲਵਿੰਦਰ ਕੁਮਾਰ, ਉਪ ਪ੍ਰਧਾਨ ਵਰਿੰਦਰ ਸੋਨੀ, ਸੈਕਟਰੀ ਅਸ਼ਵਨੀ ਸੋਨੀ, ਫਾਜਿਲਕਾ ਜਿਲ੍ਹਾ ਉਪ ਪ੍ਰਧਾਨ ਬਲਰਾਮ ਭਾਮਾ, ਬਠਿੰਡਾ ਦੇ ਜਿਲ੍ਹਾ ਕੈਸ਼ੀਅਰ ਹਰੀਸ਼ ਭੋਲਾ, ਜਿਲ੍ਹਾ ਉਪ ਪ੍ਰਧਾਨ ਸੁਖਮਿੰਦਰ ਸਿੰਘ ਗੋਨਿਆਣਾ ਵਿਸ਼ੇਸ਼ ਤੌਰ `ਤੇ ਵਾਰਾਨਸੀ ਪਹੁੰਚੇ। ਕੇਂਦਰ ਸਰਕਾਰ ਵੱਲੋਂ ਇੱਕ ਫੀਸਦੀ ਵੈਟ ਤੋਂ ਵਧਾ ਕੇ ਲਗਾਇਆ ਗਿਆ 3 ਫੀਸਦ ਜੀ.ਐਸ.ਟੀ, ਹਾਲਮਾਰਕਿੰਗ, ਮੰਦੇ ਦੀ ਹਾਲਤ ਕਾਰਨ ਸਵਰਨਕਾਰ-ਕਾਰੀਗਰਾਂ ਦੀ ਕਮਜੋਰ ਹੋਈ ਆਰਥਿਕ ਹਾਲਤ ਅਤੇ ਹੋਰ ਵਿਸ਼ੇਆ ਤੇ ਵਿਚਾਰ ਕੀਤੇ ਗਏ।ਉਤਰ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ  ਅਤੇ ਮੁੱਖ ਮਹਿਮਾਨ ਰਾਜ ਬੱਬਰ ਸੰਸਦ ਮੈਂਬਰ ਨੂੰ ਕਰਤਾਰ ਸਿੰਘ ਜੌੜਾ ਤੇ ਹੋਰ ਅਹੁੱਦੇਦਾਰਾਂ ਨੇ ਫੁਲਾਂ ਦੀ ਮਾਲਾ ਪਹਿਨਾ ਕੇ ਮਨਮਾਨਿਤ ਕੀਤਾ। ਰਾਜ ਬੱਬਰ ਨੇ ਸੋਨਾ ਚਾਂਦੀ ਦਾ ਕਾਰੋਬਾਰ ਕਰਨ ਵਾਲੇ ਸਵਰਨਕਾਰਾਂ, ਜਵੈਲਰਾਂ, ਵਪਾਰੀਆਂ ਅਤੇ ਕਾਰੀਗਰਾਂ `ਤੇ ਕੇਂਦਰ ਸਰਕਾਰ ਵਲੋਂ ਕੀਤੀਆਂ ਜਿਆਦਤੀਆਂ `ਤੇ ਦੁੱਖ ਪ੍ਰਗਟ ਕਰਦੇ ਹੋਏ ਦੇਸ਼ ਦੇ ਸਵਰਨਕਾਰਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਏਕਤਾ ਬਣਾਉਣ ਲਈ ਪ੍ਰੇਰਿਤ ਕੀਤਾ।
ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਕੇਂਦਰ ਸਰਕਾਰ ਛੋਟੇ ਅਤੇ ਮੀਡੀਅਮ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਸਵਰਨਕਾਰਾਂ ਤੇ ਨਜਾਇਜ਼ ਸਖਤੀ ਲਾਗੂ ਕਰਕੇ ਉਨਾਂ ਦੀ ਰੋਜੀ ਰੋਟੀ ਖੋਹਣ ਲਈ ਬਾਰ-ਬਾਰ ਹਦਾਇਤਾਂ ਜਾਰੀ ਕਰਕੇ, ਹਂੈਡੀਕਰਾਫਟ (ਦਸਤਕਾਰੀ) ਦੇ ਕਾਰੋਬਾਰ ਨੂੰ ਵੀ ਖੋਹ ਕੇ, ਮੌਜੂਦਾ ਸਰਕਾਰ ਦੇ ਚਹੇਤੇ ਅਤੇ ਵੱਡੇ ਵਪਾਰੀਆਂ ਨੂੰ ਸੌਪਣਾਂ ਚਾਹੁੰਦੀ ਹੈ।ਪੰਜਾਬ ਅਤੇ ਦੇਸ਼ ਦੇ ਸਵਰਨਕਾਰਾਂ ਦੇ ਹਿੱਤਾਂ ਲਈ ਮੰਗਾਂ ਪੂਰੀਆਂ ਕਰਵਾਉਣ ਦੇ ਉਪਰਾਲੇ ਕਰਨਾ ਉਨਾਂ ਦਾ ਅਧਿਕਾਰ ਅਤੇ ਸਾਡੀ ਡਿਉਟੀ ਹੈ।ਇਸ ਮੀਟਿੰਗ ‘ਚ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਰਾਜਸਥਾਨ ਸਰਕਾਰ ਅਤੇ ਦਿੱਲੀ ਸਰਕਾਰ ਤੋਂ ਬਾਅਦ ਯੂ.ਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਯਾ ਤੋਂ ਵੀ ਵਾਰਾਨਸੀ ਵਿਖੇ ਮਿਲ ਕੇ ਮੰਗ ਕੀਤੀ ਗਈ ਹੈ ਕਿ ਸਵਰਨਕਾਰਾਂ ਦੇ ਹਿੱਤਾਂ ਲਈ ਨਰਿੰਦਰ ਮੋਦੀ ਅਤੇ ਅਰੁਣ ਜੇਤਲੀ ਨਾਲ ਵਿਚਾਰ ਕਰਕੇ ਕਰੋੜਾਂ ਸਵਰਨਕਾਰਾਂ ਦੀ ਰੋਜੀ ਰੋਟੀ ਲਈ ਰਾਹਤ ਦੇਣ ਦੀ ਕਾਰਵਾਈ ਅਮਲ ਵਿੱਚ ਲਿਆਉਣ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply