ਭੀਖੀ, 9 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀ.ਸੈਕੰ. ਸਕੂਲ ਦੇ ਬੱਚਿਆਂ ਨੇ 10ਵੀਂ ਦੇ ਨਤੀਜੇ ਵਿਚਂ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਸਕੂਲ ਦੇ ਪ੍ਰਿਸੀਪਲ ਰਿਤੇਸ਼ ਸਿੰਘ ਜਸਵਾਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਵਿਨੋਦ ਕੁਮਾਰ ਗਾਂਧੀ ਨੇ 93.07% ਅੰਕ ਹਾਸਿਲ ਕਰ ਕੇ ਪਹਿਲਾ, ਕੁਸਮ ਖੰਨਾ ਪੁੱਤਰੀ ਰੋਹਤਾਸ਼ ਕੁਮਾਰ ਨੇ 91.53% ਅੰਕ ਹਾਸਿਲ ਕਰ ਕੇ ਦੂਸਰਾ, ਕਰਨਪ੍ਰੀਤ ਕੌਰ ਪੁੱਤਰੀ ਕੁਲਵੀਰ ਸਿੰਘ ਨੇ 91.07% ਅੰਕ ਹਾਸਿਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਉਨਾਂ ਕਿਹਾ ਕਿ ਸਕੂਲ ਦੇ 88 ਬੱਚਿਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਪਾਸ ਹੋਣ ਨਾਲ ਨਤੀਜਾ 100 ਫੀਸਦੀ ਰਿਹਾ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media