
ਬਟਾਲਾ, 11 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋਂ ਸਮੇਂ ਸਮੇ ਜਾਰੀ ਹਦਾਇਤਾਂ ‘ਤੇ ਜਾਰੀ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਲੋੜ ਵੰਦ ਵਿਦਿਆਰਥੀਆਂ ਨੂੰ ਸਕੂਲ ਵਿਖੇ ਵਰਦੀਆਂ ਵੰਡੀਆਂ ਗਈਆਂ।ਮੁੱਖ ਅਧਿਆਪਕ ਜਸਵਿੰਦਰ ਸਿੰਘ ਤੇ ਸਕੂਲ ਮੈਨੇਜਮੈਟ ਕਮੇਟੀ ਵੱਲੋ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਗਰਾਂਟ ਅਨੂਸਾਰ ਵਰਦੀਆਂ ਦੀ ਵੰਡ ਕਰ ਦਿਤੀ ਗਈ ਹੈ। ਸਰਕਾਰ ਵੱਲੋ ਪ੍ਰਾਪਤ ਗਰਾਂਟਾ ਦੀ ਸਹੀ ਵਰਤੋ ਕਰਕੇ ਵਿਦਿਆਰਥੀਆ ਪਹਿਲ ਦੇ ਅਧਾਰ ਤੇ ਸਹੂਲਤਾਂ ਦੇਣੀ ਸਾਡਾ ਮੁੱਖ ਮਕਸਦ ਹੈ ਸਮੁੱਚੇ ਸਟਾਫ ਮੈਬਰਾਂ ਵੱਲੋਂ ਸਹੁਲਤਾਂ ਤੇ ਨਾਲ-ਨਾਲ ਪੜਾਈ ਪੱਖੋਂ ਵੀ ਵਿਦਿਆਰਥੀਆਂ ਦੀ ਵਧੀਆਂ ਕਾਰਗੁਜਾਰੀ ਹੈ। ਇਸ ਮੌਕੇ ਜਸਦਿੰਵਰ ਸਿੰਘ ਮੁੱਖ ਅਧਿਆਪਕ, ਰਜਿੰਦਰ ਕੁਮਾਰ, ਅਮਰੀਕ ਸਿੰਘ, ਸਤਵਿੰਦਰਪਾਲ ਸਿੰਘ, ਪ੍ਰਧਾਨ ਪ੍ਰੇਮਪਾਲ ਸਿੰਘ, ਪਰਮਜੀਤ ਕੌਰ, ਪਰਮਬੀਰ ,ਰਮਿੰਦਰ ਕੌਰ, ਮੀਨਾ, ਸਤਨਾਮ ਸਿੰਘ ਆਦਿ ਹਾਜਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media