ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇੱਕ ਤਰਫਾ ਪਿਆਰ ਬਾਰੇ ਬਣੀ ਪੰਜਾਬੀ ਫਿਲਮ ਪੰਜਾਬੀ ਫਿਲਮ `ਮਿੱਠੀ ਛੁਰੀ` ਦੀ ਸ਼ੁਟਿੰਗ ਅੱਜ ਪਿੰਡ ਅਕਲੀਆ ਵਿਖੇ ਮੁਕੰਮਲ ਕਰ ਲਈ ਗਈ, ਜੋ ਕੁੱਝ ਹੀ ਦਿਨਾਂ ਤੱਕ ਮਈ `ਚ ਰਲੀਜ ਕੀਤੀ ਜਾਵੇਗੀ।ਫਿਲਮ ਦੇ ਕਹਾਣੀਕਾਰ ਜਗਸੀਰ ਸਿੰਘ ਲੁਹਾਰਾ (ਜਾਗਰ ਅਮਲੀ) ਨੇ ਦੱਸਿਆ ਕਿ ਮੁੰਡਾ ਕੁੜੀ ਨੂੰ ਸੱਚਾ ਪਿਆਰ ਕਰਦਾ ਹੈ, ਪਰ ਕਿਵੇ ਕੁੜੀ ਮਿੱਠੀ ਛੁਰੀ ਬਣ ਕੇ ਉਸ ਦੀਆਂ ਭਾਵਨਾਵਾ ਨਾਲ ਖੇਡਦੀ ਹੈ, ਫਿਲਮ `ਚ ਦਰਸਾਇਆ ਗਿਆ ਹੈ।ਇਸ ਸਮੇਂ ਫਿਲਮ ਦੇ ਡਾਇਰੈਕਟਰ ਸਤਵੰਤ ਸਿੰਘ ਭੁੱਲਰ, ਕੈਮਰਾਮੈਨ ਗੱਗੀ ਸ਼ਾਰੋ, ਬੀ ਐਸ ਕੁਹਾਰ, ਕਲਾਕਾਰ ਦਵਿੰਦਰ ਬਰਨਾਲਾ, ਜੱਸੀ ਮਾਨਸਾ, ਸਿਮਰਨ ਬਰਨਾਲਾ, ਸ਼ਿੰਦਾ ਕੁਰਾਣੀ ਵਾਲਾ, ਸਰਪੰਚ ਰਾਮਿੰਦਰ ਸਿੰਘ, ਜਗਤਾਰ ਸਿੰਘ ਮਲੇਸ਼ੀਆ, ਜਗਤਾਰ ਸਿੰਘ, ਮਨਜੀਤ ਬਰਨਾਲਾ, ਗੁਰਲਾਲ ਸਿੰਘ ਲਾਲਾ, ਪ੍ਰਧਾਨ ਤੇਜ਼ਾ ਸਿੰਘ, ਪੰਚ ਗੋਬਿੰਦ ਸਿੰਘ ਆਦਿ ਮੌਜੂਦ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media