Wednesday, March 11, 2026

ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਦਾ ਸੁਪਨਾ ਸਾਕਾਰ ਕਰ ਰਿਹੈ ਕਿਸਾਨ ਇਸ਼ਰ ਸਿੰਘ ਪਠਾਨੀਆ

PPN2205201818ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਡਿਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਹਾੜੀ /ਸਾਊਣੀ ਦੇ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਕਣਕ ਅਤੇ ਝੋਨੇ ਦੀ ਫਸਲ ਦੇ ਬਦਲਾਵ ਲਈ ਸਬਜੀਆਂ, ਮੈਡੀਸਨ ਪਲਾਂਟ, ਬਾਗਬਾਨੀ, ਮੱਛੀ ਪਾਲਣ, ਡੇਅਰੀ ਉਦਯੋਗ, ਪੋਲਟਰੀ ਫਾਰਮ ਅਤੇ ਹੋਰ ਸਹਾਇਕ ਧੰਦਿਆਂ ਨੂੰ ਅਪਣਾਉਂਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਲਈ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਖੇਤੀਬਾੜੀ ਅਧਿਕਾਰੀਆਂ ਅਤੇ ਖੇਤੀਬਾੜੀ ਮਾਹਿਰਾਂ ਵੱਲੋਂ ਪਹੁੰਚ ਕੇ ਮਿੱਟੀ ਦੀ ਪਰਖ ਕਰ ਕੇ ਕਣਕ ਝੋਨੇ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
    ਖੇਤੀਬਾੜੀ ਵਿਭਾਗ ਦੇ ਮਿਲੇ ਸਹਿਯੋਗ ਨਾਲ ਇਸ ਤਰ੍ਹਾਂ ਦਾ ਵੱਖਰਾ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰਕਲਾਂ ਦੇ ਪਿੰਡ ਰੌਗ ਵਿੱਚ ਸਾਹਮਣੇ ਆਇਆ।ਜਿੱਥੇ ਉਘੇ ਕਿਸਾਨ ਇਸ਼ਰ ਸਿੰਘ ਪਠਾਨੀਆਂ ਨੇ ਇਕ ਵੱਖਰੀ ਪਹਿਲ ਕੀਤੀ ਹੈ ਅਤੇ ਹਾੜੀ/ਸਾਊਂਣੀ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਪੈਦਾਵਾਰ ਕਰਕੇ ਖੇਤਰ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ।ਜਿਕਰਯੋਗ ਹੈ ਕਿ ਇਸ਼ਰ ਸਿੰਘ ਪਠਾਨੀਆਂ ਵੱਲੋਂ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਮਦਦ ਨਾਲ 5 ਏਕੜ ਗੈਰਵਾਹੀਯੋਗ ਰਕਬੇ ਵਿੱਚ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਬਾਰਾਨੀ ਰਕਬੇ ਵਿੱਚ ਖੇਤੀ ਕਰਕੇ ਆਮ ਖੇਤੀ ਕਰਨ ਨਾਲੋਂ ਵਧੇਰੇ ਆਮਦਨ ਲਈ ਜਾ ਰਹੀ ਹੈ।
ਇਸ਼ਰ ਸਿੰਘ ਪਠਾਨੀਆਂ ਨੇ ਕਿਹਾ ਕਿ ਜੰਗਲੀ ਜਾਨਵਰਾਂ ਦੇ ਕਾਰਨ ਮੱਕੀ ਦੀ ਪੈਦਾਵਾਰ ਆਮ ਕਰਕੇ 4-5 ਕੁਇੰਟਲ ਪ੍ਰਤੀ ਏਕੜ ਹੀ ਮਿਲਦੀ ਹੈ ਅਤੇ ਬਾਕੀ ਫਸਲਾਂ ਦਾ ਵੀ ਇਹੋ ਹਾਲ ਹੈ।ਉਨਾਂ ਕਿਹਾ ਕਿ ਇਸ ਇਲਾਕੇ ਲਈ ਐਹੋ ਜਿਹੀ ਫਸਲ ਦੀ ਜ਼ਰੂਰਤ ਹੈ ਜਿਸ ਨੂੰ ਜੰਗਲੀ ਜਾਨਵਰ ਨੁਕਸਾਨ ਨਾਂ ਕਰਨ।ਉਨਾਂ ਕਿਹਾ ਕਿ ਘੱਟ ਵਰਖਾ ਵਾਲੇ ਰਕਬੇ ਅਤੇ ਧਾਰ ਬਲਾਕ ਦੀਆਂ ਢਲਾਨ ਵਾਲੇ ਰਕਬੇ ਵਿੱਚ ਲੈਮਨਗਰਾਸ, ਸਰਨੋਲਾ, ਸਟੀਵੀਆ, ਪਟਚਾਉਲੀ, ਜੀਰੇਨੀਅਮ ਅਤੇ ਪਾਮਾਰੋਜ਼ਾ ਵਰਗੀਆਂ ਫਸਲਾਂ ਸਫਲਤਾ ਨਾਲ ਉਗਾਈਆ ਜਾ ਸਕਦੀਆਂ ਹਨ।ਉਨਾਂ ਕਿਹਾ ਕਿ ਇਹ ਫਸਲਾਂ ਭੂਮੀ ਕਟਾਅ ਨੂੰ ਰੋਕਣ ਵਿੱਚ ਸਹਾਈ ਹੁੰਦੀਆਂ ਹਨ।
ਇਸ਼ਰ ਸਿੰਘ ਨੇ ਦੱਸਿਆ ਕਿ ਉਹ ਹੋਰ ਵੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਅਜਿਹੀ ਫਸਲ ਦੀ ਪੈਦਾ ਵਾਰ ਕਰ ਕੇ ਜੋ ਜਮੀਨ ਪੂਰੀ ਤਰ੍ਹਾ ਨਾਲ ਬੀਰਾਨ ਹੈ ਉਸ ਜਮੀਨ ਵਿਚੋਂ ਵੀ ਪਰ ਏਕੜ ਪ੍ਰਤੀ ਸਾਲ 65 ਹਜਾਰ ਤੋਂ 70 ਹਜਾਰ ਰੁਪਏ ਤੱਕ ਦਾ ਮੁਨਾਫਾ ਕਮਾ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਅਤੇ ਡਾ. ਅਮਰੀਕ ਸਿੰਘ ਨੇ ਸੰਯੁਕਤ ਰੂਪ ਵਿੱਚ ਦੱਸਿਆ ਕਿ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ  ਬਲਾਕ ਧਾਰਕਲਾਂ ਦੇ ਪਿੰਡ ਰੌਗ ਵਿੱਚ ਉੱਘੇ ਕਿਸਾਨ ਇਸ਼ਰ ਸਿੰਘ ਪਠਾਨੀਆਂ ਦੇ ਫਾਰਮ ਹਾਊਸ ਦਾ ਦੋਰਾ ਕੀਤਾ ਗਿਆ ਹੈ ਅਤੇ ਸੁਗੰਧਵਾਲੀਆਂ ਫਸਲਾਂ ਦੀ ਕਾਸ਼ਤ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਵਿਭਾਗ ਵੱਲੋਂ ਇਸ ਤੇ ਵਿਸ਼ੇਸ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਕਿ ਅਜਿਹੇ ਪ੍ਰੋਰੈਸਿੰਗ ਪ੍ਰੋਜੈਕਟ ਲਗਾਉਂਣ ਦੇ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਜ਼ਿਲ੍ਹਾ ਪਠਾਨਕੋਟ ਦੇ ਕਿਸਾਨ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਅੰਦਰ ਰੋਸ਼ਨ ਕਰ ਸਕਣ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply