ਜੰਡਿਆਲਾ ਗੁਰੂ, 24 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਦੀ ਮਨੋਹਰਵਾਟਿਕਾ ਸਕੂਲ ਵਾਲੀ ਗਲੀ ਵਿਚ 7-8 ਦਿਨਾਂ ਤੋਂ ਸੀਵਰੇਜ ਦਾ ਪਾਇਪ ਲੀਕ ਹੋ ਕੇ ਸਾਰੀ ਗਲੀ ਪਾਣੀ ਨਾਲ ਭਰੀ ਰਹਿੰਦੀ ਹੈ ਜਿਸ ਕਰਕੇ ਉੱਥੇ ਦੀ ਲੰਘਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ।ਇਸ ਸਬੰਧ ਵਿਚ ਵਾਰਡ ਨੰਬਰ 10 ਦੇ ਕੌਂਸਲਰ ਲਵਜੀਤ ਕੌਰ ਦੇ ਪਤੀ ਸੀਨੀਅਰ ਆਗੂ ਮਨਦੀਪ ਢੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਗਲੀ ਦਾ ਕਈ ਦਿਨਾਂ ਤੋਂ ਸੀਵਰੇਜ ਦਾ ਪਾਇਪ ਲੀਕ ਹੋਣ ਕਰਕੇ ਪਾਣੀ ਗਲੀ ਵਿਚ ਆ ਰਿਹਾ ਹੈ ਜਿਸ ਕਾਰਣ ਗਲੀ ਪਾਣੀ ਨਾਲ ਭਰ ਚੁੱਕੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਗਲੀ ਵਿਖੇ ਲੜਕੀਆਂ ਦਾ ਕਾਲਜ ਗੁਰੂ ਤੇਗ ਬਹਾਦਰ ਨਰਸਿੰਗ ਕਾਲਜ, ਸੰਤ ਡੇ ਬੋਰਡਿੰਗ ਸਕੂਲ ਅਤੇ ਮਨੋਹਰ ਵਾਟਿਕਾ ਸਕੂਲ ਹਨ,ਸ ਕੂਲ ਕਾਲਜ ਬੱਚਿਆਂ ਦੇ ਆਉਣ ਜਾਣ ਕਰਕੇ ਅਤੇ ਗਲੀ ਵਿਚ ਵੱਸਦੇ ਲੋਕਾਂ ਨੂੰ ਇੱਥੋਂ ਦੀ ਲੰਘਣਾ ਬਹੁਤ ਹੀ ਮੁਸ਼ਕਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਸਬੰਧਿਤ ਜੇ.ਈ ਨੂੰ ਵੀ ਪਾਣੀ ਦੇ ਲੀਕਿੰਜ ਬਾਰੇ ਸੂਚਿਤ ਕਰ ਚੁੱਕੇ ਹਨ, ਪ੍ਰੰਤੂ ਉਹ ਵੀ ਬਿਜਲੀ ਵਾਲਿਆਂ ਦੀ ਗਲਤੀ ਕੱਢ ਰਹੇ ਹਨ।ਇਸ ਸਬੰਧ‘ਚ ਸਬੰਧਿਤ ਜੇ.ਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਵਾਲਿਆਂ ਦੀ ਗਲਤੀ ਕਰਕੇ ਸਭ ਹੋ ਰਿਹਾ ਹੈ ਉਹ ਜਿੱਥੇ ਮਰਜੀ ਧਰਤੀ ਪੁੱਟ ਕੇ ਖੰਭਾਂ ਗੱਡ ਦਿੰਦੇ ਹਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media