ਭੀਖੀ, 28 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਨਗਰ ਪੰਚਾਇਤ ਭੀਖੀ ਵਿਖੇ ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ ਅਤੇ ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਨਗਰ ਪੰਚਾਇਤ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਸੰਬੰਧੀ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਮੁੱਖ ਥਾਣਾ ਅਫ਼ਸਰ ਅੰਗਰੇਜ਼ ਸਿੰਘ ਹੁੰਦਲ ਹੁਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਨਗਰ ਪੰਚਾਇਤ ਵੱਲੋਂ ਬੱਸਾਂ ਮੇਨ ਰੋਡ ’ਤੇ ਖੜ੍ਹਾਉਣ ਦੀ ਬਜਾਏ ਬੱਸ ਸਟੈਂਡ ਦੇ ਅੰਦਰ ਲਿਜਾਣ ਅਤੇ ਫ਼ਲ, ਸਬਜ਼ੀ ਵਾਲੀਆਂ ਰੇੜ੍ਹੀਆਂ ਨਿਰਧਾਰਿਤ ਜਗ੍ਹਾ ’ਤੇ ਲਗਾਉਣ ਸਬੰਧੀ ਕੁੱਝ ਅਹਿਮ ਫ਼ੈਸਲੇ ਲਏ ਗਏ।ਇਸ ਮੌਕੇ ਰਵੀ ਕੁਮਾਰ, ਰਾਮਪਾਲ, ਕੇਵਲ ਸਿੰਘ, ਮਨਜੀਤ ਸਿੰਘ, ਮਨੋਜ ਕੁਮਾਰ ਰੌਕੀ, ਸੁਖਦੀਪ ਸਿੰਘ ਐਮ.ਸੀ ਆਦਿ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …