ਭੀਖੀ, 31 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਭੀਖੀ ਵਿਚੋਂ ਲੰਘਦੀ ਨਹਿਰ ਕਾਫੀ ਸਮਾਂ ਪਹਿਲਾਂ ਕੱਚੀ ਸੀ, ਹੁਣ ਇਸ ਨੂੰ ਪੱਕੇ ਕੀਤਿਆਂ ਕਾਫੀ ਲੰਮਾ ਸਮਾਂ ਹੋ ਗਿਆ ਹੈ। ਪਿਛਲੀ ਸਰਕਾਰ ਦੌਰਾਨ ਇਸ ਦੀ ਪਟੜੀ ਨੂੰ ਦੋਵਾਂ ਪਾਸਿਆਂ ਤੋਂ ਉੱਚਾ ਚੁੱਕ ਦਿੱਤਾ ਸੀ, ਪਰ ਬਹੁਤ ਸਾਰੇ ਪੁਰਾਣੇ ਪੁਲ ਜਿਉਂ ਦੇ ਤਿਉਂ ਖੜ੍ਹੇ ਹਨ।ਭੀਖੀ ਤੋਂ ਮੋਹਰ ਸਿੰਘ ਵਾਲਾ ਜਾਣ ਵਾਲੀ ਸੜਕ ਵਾਲੇ ਪੁੱਲ ਦੀ ਹਾਲਤ ਖਸਤਾ ਹੋ ਚੁੱਕੀ ਹੈ।ਇਸ ਦੀ ਕੋਈ ਵੀ ਮਰੰੁਮਤ ਨਹੀ ਕੀਤੀ ਗਈ।ਨਹਿਰੀ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ, ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ਪੁੱਲ ਦੇ ਨਾਲ ਖਹਿ ਲੰਘ ਰਿਹਾ ਹੈ।ਇਸ ਪੁੱਲ ਤੋਂ ਪਿੰਡਾਂ ਤੋੋਂ ਇਲਾਵਾ ਨੈਸ਼ਨਲ ਕਾਲਜ ਅਤੇ ਆਪਣੇ ਖੇਤਾਂ ਨੂੰ ਜਾਣ ਵਾਲੇ ਲੋਕ ਲੰਘਦੇ ਹਨ।ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅੱਗੇ ਬਾਰਿਸ਼ ਤੇ ਹਨੇਰੀਆਂ ਦਾ ਸਮਾਂ ਆ ਰਿਹਾ ਹੈ, ਜੇਕਰ ਕੋਈ ਦਰੱਖ਼ਤ ਟੁੱਟ ਕੇ ਨਹਿਰ ਵਿੱਚ ਡਿੱਗ ਪਿਆ ਤਾਂ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media