Thursday, June 11, 2026

ਥਾਣਾ ਸਾਂਝ ਕੇਂਦਰ ਵੱਲੋ ਖੀਵਾ ਕਲਾਂ ਵਿਖੇ ਮਨਾਇਆ ਵਾਤਾਵਰਣ ਦਿਵਸ

ਭੀਖੀ, 5 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਵਿਸ਼ਵ ਵਾਤਾਵਰਨ ਦਿਵਸ ਮੌਕੇ ਪਿੰਡ ਖੀਵਾਂ ਕਲਾਂ ਵਿਖੇ ਥਾਣਾ ਸਾਂਝ ਕੇਂਦਰ ਭੀਖੀ ਵੱਲੋਂ ਸਹਾਇਕ  ਥਾਣੇਦਾਰ PPN0506201807ਸਮਰਾਟਵੀਰ  ਅਤੇ ਹੌਲਦਾਰ ਮਨਜਿੰਦਰ ਸਿੰਘ ਸਿਪਾਹੀ ਹਰਪਾਲ ਸਿੰਘ ਨੇ ਪਿੰਡ ਖੀਵਾਂ ਕਲਾਂ ਦੇ ਡੇਰੇ ਵਿੱਚ ਇੱਕਤਰ ਹੋਏ ਪਿੰਡ ਵਾਸੀਆ ਨੂੰ ਦਰੱਖਤਾਂ ਦੇ ਫਾਇਦੇ ਦੱਸ ਕੇ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਣਾ ਦਿੱਤੀ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਬਾਰੇ ਵੀ ਵਿਚਾਰ ਪੇਸ਼ ਕੀਤੇ।ਇਸ ਮੌਕੇ  ਸਹਾਇਕ  ਥਾਣੇਦਾਰ  ਨੇ ਆਪਣੀ ਟੀਮ ਸਮੇਤ ਸਾਬਕਾ ਸਰਪੰਚ ਅਮਰੀਕ ਸਿੰਘ, ਮਿੱਠੂ ਸਿੰਘ ਪੰਚ, ਵਿਸ਼ਾਖਾ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਬਹਾਦਰ ਸਿੰਘ ਅਤੇ ਪਿੰਡ ਵਾਸੀਆਂ ਦੇ ਸਵ: ਨਾਜਰ ਸਿੰਘ ਪ੍ਰਧਾਨ ਦੀ ਯਾਦ ਵਿੱਚ ਡੇਰੇ ਵਿਖੇ ਜਾਮਣਾਂ ਦੇ ਦਰੱਖਤ ਲਗਾਏ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply