Wednesday, July 29, 2026

ਯੂਨੀਵਰਸਿਟੀ ਵਿਖੇ ਯੂ.ਜੀ.ਸੀ ਨੈਟ ਦੀ ਕੋਚਿੰਗ ਲਈ ਇੰਟਰਵਿਊ 6 ਅਗਸਤ ਨੂੰ

GNDU1ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵਲੋਂ ਦਸੰਬਰ 2018 ਵਿਚ ਹੋਣ ਵਾਲੇ ਯੂ.ਜੀ.ਸੀ. ਨੈਟ ਦੀ ਕੋਚਿੰਗ ਅਧੀਨ 4 ਮਹੀਨਿਆਂ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਇਹ ਕੋਰਸ 13-08-18 ਤੋਂ 6 30-11-18 ਤਕ ਕਰਵਾਇਆ ਜਾਵੇਗਾ।
ਕੋਰਸ ਵਾਸਤੇ ਦਾਖਲਾ ਫਾਰਮ ਵਿਭਾਗ ਤੋ ਤੀਹ ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਫਾਰਮ ਭਰਨ ਦੀ ਆਖ਼ਰੀ ਮਿਤੀ 31-07-18 ਨਿਰਧਾਰਤ ਕੀਤੀ ਗਈ ਹੈ ਅਤੇ ਦਾਖਲਾ ਇੰਟਰਵਿਊ 06-08-18 ਨੂੰ ਹੋਵੇਗੀ ਤੇ ਨਤੀਜਾ 09-08-18 ਨੂੰ ਐਲਾਨਿਆ ਜਾਵੇਗਾ। ਜੋ ਵਿਦਿਆਰਥੀ ਸਲੈਕਟ ਹੋਣਗੇ, ਉਹ ਆਪਣੀ ਫੀਸ ਮਿਤੀ 10-08-18 ਨੂੰ ਜਮ੍ਹਾਂ ਕਰਵਾਉਣਗੇ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply