ਮਲੋਟ, 28 ਜੁਲਾਈ (ਪੰਜਾਬ ਪੋਸਟ – ਗਰਗ) – ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜਿਲਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਮਲਕੀਤ
ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਮੈਥ ਮੇਲਾ ਲਗਾਇਆ ਗਿਆ।ਜਿਸ ਵਿੱਚ ਲਗਭਗ 100 ਵਿਦਿਆਰਥਣਾਂ ਨੇ ਭਾਗ ਲਿਆ, ਜਿੰਨਾਂ ਵਲੋਂ ਤਿਆਰ ਕੀਤੇ ਗਏ ਚਾਰਟ, ਮਾਡਲ, ਪ੍ਰਦਰਸ਼ਨੀਆਂ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ।ਮੇਲੇ ਨੂੰ ਸਫਲ ਬਣਾਉਣ ਲਈ ਸਕੂਲ ਦੇ ਮੈਥ ਅਧਿਆਪਕ ਸੰਦੀਪ ਮੱਕੜ, ਰਾਜੀਵ ਕੁਮਾਰ, ਮੈਡਮ ਸੀਮਾ ਅਰੋੜਾ, ਜਸਪਿੰਦਰ ਕੌਰ ਅਤੇ ਮੈਡਮ ਇੰਦਰਜੀਤ ਕੌਰ ਨੇ ਬਹੁਤ ਮਿਹਨਤ ਕੀਤੀ।ਇਸ ਮੇਲੇ ਨੂੰ ਦੇਖਣ ਵਾਸਤੇ ਵਿਸ਼ੇਸ਼ ਤੌਰ `ਤੇ ਪਹੁੰਚੇ ਬੇਨੀ ਥਾਮਸ ਪ੍ਰਿੰਸੀਪਲ ਸੈਕਰਡ ਹਾਰਟ ਕਾਨਵੈਟ ਸਕੂਲ ਮਲੋਟ, ਸ੍ਰੀਮਤੀ ਨੀਲਮ ਕੱਕੜ ਪ੍ਰਿੰਸੀਪਲ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ, ਪ੍ਰਿੰਸੀਪਲ ਅਤੇ ਸਟਾਫ ਕੇ.ਸੀ ਸਕੂਲ ਮਲੋਟ, ਸਕੂਲ ਸਟਾਫ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ, ਸਿਖਿਆ ਵਿਭਾਗ ਦੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐਮ ਅਸ਼ੋਕ ਚਾਵਲਾ, ਬੀ.ਐਮ ਜਗਜੀਤ ਸਿੰਘ, ਬੀ.ਐਮ ਦੋਦਾ ਅਮਨਦੀਪ ਸਿੰਘ, ਟੀਚਰ ਯੂਨੀਅਨ ਦੇ ਸਰਪ੍ਰਸਤ ਹਿੰਮਤ ਸਿੰਘ ਅਤੇ ਹੋਰ ਵੱਖ-ਵੱਖ ਸਕੂਲਾਂ ਦੇ ਮੈਥ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਇਸ ਨੂੰ ਬਹੁਤ ਵਧੀਆ ਉਪਰਾਲਾ ਦਸਿਆ।
ਸਕੂਲ ਪ੍ਰਿੰਸੀਪਲ ਵਿਜੈ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆ` ਆਖਿਆ ਅਤੇ ਮੇਲੇ ਦੇ ਮਹੱਤਵ ਬਾਰੇ ਦੱਸਿਆ।ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਲਾਉਣ ਨਾਲ ਮੈਥ ਵਿੱਚ ਬਚਿਆਂ ਦੀ ਰੁਚੀ ਪੈਦਾ ਹੁੰਦੀ ਹੈ ਅਤੇ ਸੌਖੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ।ਉਨਾਂ ਨੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media