ਬਟਾਲਾ, 2 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਸਾਇੰਸ ਵਿਸ਼ੇ ਨੂੰ ਸੌਖਾ ਬਣਾਉਣ ਅਤੇ ਇਸ ਪ੍ਰਤੀ ਵਿਦਿਆਰਥੀਆਂ ਵਿਚ ਰੌਚਕਿਤਾ
ਪੈਦਾ ਕਰਨ ਲਈ ਸਰਕਾਰੀ ਮਿਡਲ ਸਕੂਲ ਧਾਰੀਵਾਲ ਭੋਜਾ ਵਿਖੇ ਸਕੱਤਰ ਸਕੂਲ ਸਿਖਿਆ ਦੇ ਦਿਸ਼ਾ ਨਿਰਦੇਸ਼ਾਂ `ਤੇ ਸਕੂਲ ਤੇ ਵਿਸ਼ਾ ਇੰਚਾਰਜ ਦਿਵਜੋਤ ਕੌਰ ਦੀ ਅਗਵਾਈ ਵਿੱਚ ਸਾਇੰਸ ਮੇਲਾ ਲਾੲਅਿਾ, ਜਿਸ ਵਿੱਚ ਮਿਡਲ ਵਿੰਗ ਦੇ ਵਿਦਿਆਰਥੀਆ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੇਲੇ ਵਿਚ ਕੀਤੀਆਂ ਗਈਆਂ 62 ਸਾਇੰਸ ਕਿਰਿਆਵਾਂ ਤੋਂ ਵਿਦਿਆਰਥੀਆ ਨੇ ਭਰਭੂਰ ਜਾਣਕਾਰੀ ਪ੍ਰਾਪਤ ਕੀਤੀ।ਗੈਸਾਂ ਦੀ ਤਿਆਰੀ, ਉਨਾਂ ਦੇ ਲੱਛਣ, ਹਾਈਡਰੋਜਨ ਗੈਸ ਨਾਲ ਗੁਬਾਰੇ ਦਾ ਉਡਣ ਸਬੰਧੀ ਗਿਆਨ ਵਿਦਿਆਰਥੀਆਂ ਨੇ ਹਾਸਲ ਕੀਤਾ।
ਕਲੱਸਟਰ ਇੰਚਾਰਜ ਭਾਰਤ ਭੂਸਨ ਸੇਖਵਾ ਤੇ ਬਲਜਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਮੂਲੀਅਤ ਕੀਤੀ।ਭਾਰਤ ਭੂਸਨ ਨੇ ਕਿਹਾ ਵਿਦਿਆਰਥੀਆਂ ਨੇ ਕਿਹਾ ਕਿ ਮੇਲੇ ਦੀਆਂ ਕਿਰਿਆਵਾਂ ਵਿਦਿਆਰਥੀ ਨੂੰ ਜੀਵਨ ਭਰ ਯਾਦ ਰਹਿਣਗੀਆਂ, ਕਿਉਂਕਿ ਪ੍ਰੈਕਟੀਕਲ ਬੱਚੇ ਨੂੰ ਸਦਾ ਯਾਦ ਰਹਿਣਗੇ।ਇਸ ਮੌਕੇ ਹਾਜਰ ਸਕੂਲ ਸਟਾਫ ਵਿਚ ਸੰਦੀਪ ਕੁਮਾਰ, ਬਲਜੀਤ ਕੌਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media