Sunday, September 8, 2024

ਸਰਕਾਰੀ ਮਿਡਲ ਸਕੂਲ ਧਾਰੀਵਾਲ ਭੋਜਾ `ਚ ਲਾਇਆ ਸਾਇੰਸ ਮੇਲਾ

ਬਟਾਲਾ, 2 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਸਾਇੰਸ ਵਿਸ਼ੇ ਨੂੰ ਸੌਖਾ ਬਣਾਉਣ ਅਤੇ ਇਸ ਪ੍ਰਤੀ ਵਿਦਿਆਰਥੀਆਂ ਵਿਚ ਰੌਚਕਿਤਾ PPN0208201819ਪੈਦਾ ਕਰਨ ਲਈ ਸਰਕਾਰੀ ਮਿਡਲ ਸਕੂਲ ਧਾਰੀਵਾਲ ਭੋਜਾ ਵਿਖੇ ਸਕੱਤਰ ਸਕੂਲ ਸਿਖਿਆ ਦੇ ਦਿਸ਼ਾ ਨਿਰਦੇਸ਼ਾਂ `ਤੇ ਸਕੂਲ ਤੇ ਵਿਸ਼ਾ ਇੰਚਾਰਜ ਦਿਵਜੋਤ ਕੌਰ ਦੀ ਅਗਵਾਈ ਵਿੱਚ ਸਾਇੰਸ ਮੇਲਾ ਲਾੲਅਿਾ, ਜਿਸ ਵਿੱਚ ਮਿਡਲ ਵਿੰਗ ਦੇ ਵਿਦਿਆਰਥੀਆ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੇਲੇ ਵਿਚ ਕੀਤੀਆਂ ਗਈਆਂ 62 ਸਾਇੰਸ ਕਿਰਿਆਵਾਂ ਤੋਂ ਵਿਦਿਆਰਥੀਆ ਨੇ ਭਰਭੂਰ ਜਾਣਕਾਰੀ ਪ੍ਰਾਪਤ ਕੀਤੀ।ਗੈਸਾਂ ਦੀ ਤਿਆਰੀ, ਉਨਾਂ ਦੇ ਲੱਛਣ, ਹਾਈਡਰੋਜਨ ਗੈਸ ਨਾਲ ਗੁਬਾਰੇ ਦਾ ਉਡਣ ਸਬੰਧੀ ਗਿਆਨ ਵਿਦਿਆਰਥੀਆਂ ਨੇ ਹਾਸਲ ਕੀਤਾ।
ਕਲੱਸਟਰ ਇੰਚਾਰਜ ਭਾਰਤ ਭੂਸਨ ਸੇਖਵਾ ਤੇ ਬਲਜਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਮੂਲੀਅਤ ਕੀਤੀ।ਭਾਰਤ ਭੂਸਨ ਨੇ ਕਿਹਾ ਵਿਦਿਆਰਥੀਆਂ ਨੇ ਕਿਹਾ ਕਿ ਮੇਲੇ ਦੀਆਂ ਕਿਰਿਆਵਾਂ ਵਿਦਿਆਰਥੀ ਨੂੰ ਜੀਵਨ ਭਰ ਯਾਦ ਰਹਿਣਗੀਆਂ, ਕਿਉਂਕਿ ਪ੍ਰੈਕਟੀਕਲ ਬੱਚੇ ਨੂੰ ਸਦਾ ਯਾਦ ਰਹਿਣਗੇ।ਇਸ ਮੌਕੇ ਹਾਜਰ ਸਕੂਲ ਸਟਾਫ ਵਿਚ ਸੰਦੀਪ ਕੁਮਾਰ, ਬਲਜੀਤ  ਕੌਰ ਆਦਿ ਹਾਜਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply