ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨੇੜਲੇ ਇਲਾਕੇ ਦੇ ਕਾਲਜ ਗਲੋਬਲ ਪੋਲੀਟੈਕਨਿਕ ਕਾਲਜ ਚੱਕ ਰੁਲਦੂ ਸਿੰਘ ਵਾਲਾ ਵਿਖੇ ਡਿਪਲੋਮਾ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ ਦੇ ਦਾਖਲੇ ਲਈ ਸਕਾਲਸ਼ਿਪ ਟੈਸਟ ਕਰਵਾਇਆ ਗਿਆ।ਇਸ ਟੈਸਟ ਵਿੱਚ ਇਲਾਕੇ ਦੇ ਬਹੁਤ ਸਾਰੇ ਵਿਦਿਅਿਾਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸੰਸਥਾ ਦੇ ਚੇਅਰਮੈਨ ਬਸੰਤ ਸਿੰਘ ਸਿੱਧੂੁ ਅਤੇ ਸੈਕਟਰੀ ਸੁਲੱਖਣ ਸਿੰਘ ਉਰਫ਼ ਯੋਗੀ ਬਰਾੜ ਨੇ ਦੱਸਿਆ ਕਿ ਇਸ ਟੈਸਟ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਨੰਬਰਾਂ ਦੇ ਅਧਾਰ ਤੇ ਦਾਖਲਾ ਫੀਸ ਮੁਆਫ਼ ਕੀਤੀ ਜਾਵੇਗੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ।
ਡਾਇਰੈਕਟਰ/ ਪਿੰ੍ਰਸੀਪਲ ਇਕਬਾਲ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਕੋਰਸਾਂ ਬਾਰੇ ਅਤੇ ਕੋਰਸ ਕਰਨ ਤੋਂ ਬਾਅਦ ਕਿੱਥੇ ਕਿੱਥੇ ਨੌਕਰੀਆਂ ਮਿਲ ਸਕਦੀਆਂ ਹਨ, ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੇ ਟੈਸਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗਲੋਬਲ ਗਰੁੱਪ ਆਫ਼ ਕਾਲਜ਼ਿਜ ਦਾ ਬਹੁਤ ਵਧੀਆਂ ਉਪਰਾਲਾ ਹੈ ਜਿਸ ਨਾਲ ਜਨਰਲ ਕੈਟਾਗਰੀ ਦੇ ਵਿਦਿਆਰਥੀ ਜੋ ਜਿਆਦਾ ਫੀਸਾਂ ਨਹੀ ਭਰ ਸਕਦੇ, ਉਨ੍ਹਾਂ ਲਈ ਇਕ ਸੁਨਹਿਰੀ ਮੌਕਾ ਹੈ।ਇਸ ਸਮੇਂ ਸਟਾਫ਼ ਮੈਂਬਰ ਲਖਵਿੰਦਰ ਸਿੰਘ ਪੀ.ਆਰ.ਓ, ਰਾਕੇਸ਼ ਕੁਮਾਰ, ਲਖਵਿੰਦਰ ਸਿੰਘ, ਮੀਨਾਕਸ਼ੀ, ਗੁਰਦੀਪ ਸਿੰਘ, ਜਗਪਾਲ ਸਿੰਘ ਆਦਿ ਨੇ ਟੈਸਟ ਨੂੰ ਕਾਮਯਾਬ ਬਣਾਉਂਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media