ਭੀਖੀ, 11 ਅਗਸਤ (ਪੰਜਾਬ ਪੋਸਟ-ਕਮਲ ਜਿੰਦਲ) – ਅਨੁਸ਼ੂਚਿਤ ਜਾਤੀ ਅਤੇ ਅਨੁਸ਼ੂਚਿਤ ਜਨ ਜਾਤੀਆ ਛੂਆ-ਛਾਤ ਅਤੇ ਅੱਤਿਆਚਾਰ ਰੋਕੂ ਸੋਧ ਬਿੱਲ ਦੋਨ੍ਹਾਂ
ਸਦਨਾ ਵਿੱਚ ਪ੍ਰਵਾਨ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਅਨੁਸ਼ੂਚਿਤ ਜਾਤੀ ਮੋਰਚਾ ਦੇ ਸਾਬਕਾ ਸੂਬਾ ਉਪ ਪ੍ਰਧਾਨ ਬਲਕਾਰ ਸਿੰਘ ਸਹੋਤਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਹੈ ਕਿ ਇਸ ਨਾਲ ਭਾਜਪਾ ਦੀਆਂ ਦਲਿਤ ਹਿਤੈਸ਼ੀ ਭਾਵਨਾਵਾਂ ਸਾਹਮਣੇ ਆਈਆ ਹਨ।ਉਨ੍ਹਾਂ ਕਿਹਾ ਕਿ ਪ੍ਰਥਮ ਸ਼ੂਚਨਾਂ `ਤੇ ਫੋਰੀ ਗ੍ਰਿਫਤਾਰੀ ਦੀ ਵਿਵੱਸਥਾ ਨਾਲ ਦਲਿਤਾਂ ਤੇ ਅੱਤਿਆਚਾਰ ਅਤੇ ਛੂਆ-ਛਾਤ ਵਰਗੇ ਘਿਨਾਉਣੇ ਜੁਰਮਾਂ ਨੂੰ ਠੱਲ੍ਹ ਪਵੇਗੀ।ਉਨ੍ਹਾਂ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ, ਭਾਜਪਾ ਅਨੁਸ਼ੂਚਿਤ ਜਾਤੀ ਮੋਰਚਾ ਦੇ ਕੋਮੀ ਪ੍ਰਧਾਨ ਵਿਨੋਦ ਸੋਨਕਰ ਅਤੇ ਸਮੂਹ ਐਸ.ਸੀ/ਐਸ.ਟੀ ਪਾਰਲੀਮੈਂਟ ਮੈਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦੇ ਸੁਹਿੱਰਦ ਯਤਨਾਂ ਸਦਕਾ ਕੇਂਦਰੀ ਲੀਡਰਸਿੱਪ `ਤੇ ਜੋ ਦਬਾਅ ਬਣਿਆ ਉਸ ਦੇ ਫਲਸਰੂਪ ਇਹ ਤਰਮੀਮ ਹੋਈ ਹੈ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਕੇਂਦਰ ਵੱੱਲੋ ਅਨੁਸ਼ੂਚਿਤ ਜਾਤੀ, ਪੱਛੜ੍ਹੀਆਂ ਸੈਣੀਆਂ ਅਤੇ ਗਰੀਬ ਲੋਕਾਂ ਲਈ ਕੇਂਦਰੀ ਸਕੀਮਾਂ ਤਹਿਤ ਮਿਲਣ ਵਾਲੇ ਕਰਜ਼ੇ ਨੂੰ ਯਕੀਨੀ ਬਣਾਉਣ ਲਈ ਰਿਜਰਵ ਬੈਂਕ ਆਂਫ ਇੰਡੀਆ ਨੂੰ ਆਦੇਸ਼ ਦੇਣ ਕਿ ਵੱਖ-ਵੱਖ ਯੋਜਨਾਵਾਂ ਦੇ ਸੰਪੂਰਨ ਲਈ ਬੈਂਕਾਂ ਤੁਰੰਤ ਲੋੜਵੰਦ ਪ੍ਰਾਰਥੀਆਂ ਨੂੰ ਕਰਜ਼ਾ ਮੁਹੱਈਆਂ ਕਰਵਾਉਣ।ਉਨ੍ਹਾਂ ਕੇ੍ਹਦਰ ਤੋਂ ਇਹ ਵੀ ਮੰਗ ਕੀਤੀ ਕਿ ਉੱਚ ਵਿੱਦਿਆ ਹਾਸ਼ਲ ਕਰ ਰਹੇ ਦਲਿਤ ਵਿਦਿਆਥੀਆ ਨੁੰ ਪੋਸਟ ਮ੍ਰੈਟਿਕ ਵਜ਼ੀਫੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੀ ਅਗਲੀ ਵਿੱਦਿਆਂ ਨੂੰ ਨਿੱਰਵਿਘਨ ਜਾਰੀ ਰੱਖ ਸਕਣ।ਭਾਜਪਾ ਆਗੂ ਨੇ ਅਨੁਸ਼ੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਡਾ. ਦਿਲਬਾਗ ਰਾਏ ਨਾਲ ਨਿੱਜੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਿੱਲ ਪਾਸ ਹੋਣ ਦੀ ਵਧਾਈ ਦੇ ਨਾਲ-ਨਾਲ ਦਲਿਤਾਂ ਨੂੰ ਪੇਸ਼ ਆ ਰਹੀਆ ਮੁਸ਼ਕਲਾਂ ਬਾਰੇ ਵਿਸਥਾਰਤ ਵਿਚਾਰ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media