Friday, August 8, 2025
Breaking News

ਐਸ.ਸੀ / ਐਸ.ਟੀ ਬਿੱਲ ਪਾਸ ਹੋਣ ਨਾਲ ਨਿਤਾਣਿਆਂ `ਤੇ ਘਟੇਗਾ ਅੱਤਿਆਚਾਰ – ਸਹੋਤਾ

ਭੀਖੀ, 11 ਅਗਸਤ (ਪੰਜਾਬ ਪੋਸਟ-ਕਮਲ ਜਿੰਦਲ) – ਅਨੁਸ਼ੂਚਿਤ ਜਾਤੀ ਅਤੇ ਅਨੁਸ਼ੂਚਿਤ ਜਨ ਜਾਤੀਆ ਛੂਆ-ਛਾਤ ਅਤੇ ਅੱਤਿਆਚਾਰ ਰੋਕੂ ਸੋਧ ਬਿੱਲ ਦੋਨ੍ਹਾਂ PPN1108201822ਸਦਨਾ ਵਿੱਚ ਪ੍ਰਵਾਨ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਅਨੁਸ਼ੂਚਿਤ ਜਾਤੀ ਮੋਰਚਾ ਦੇ ਸਾਬਕਾ ਸੂਬਾ ਉਪ ਪ੍ਰਧਾਨ ਬਲਕਾਰ ਸਿੰਘ ਸਹੋਤਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਹੈ ਕਿ ਇਸ ਨਾਲ ਭਾਜਪਾ ਦੀਆਂ ਦਲਿਤ ਹਿਤੈਸ਼ੀ ਭਾਵਨਾਵਾਂ ਸਾਹਮਣੇ ਆਈਆ ਹਨ।ਉਨ੍ਹਾਂ ਕਿਹਾ ਕਿ ਪ੍ਰਥਮ ਸ਼ੂਚਨਾਂ `ਤੇ ਫੋਰੀ ਗ੍ਰਿਫਤਾਰੀ ਦੀ ਵਿਵੱਸਥਾ ਨਾਲ ਦਲਿਤਾਂ ਤੇ ਅੱਤਿਆਚਾਰ ਅਤੇ ਛੂਆ-ਛਾਤ ਵਰਗੇ ਘਿਨਾਉਣੇ ਜੁਰਮਾਂ ਨੂੰ ਠੱਲ੍ਹ ਪਵੇਗੀ।ਉਨ੍ਹਾਂ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ, ਭਾਜਪਾ ਅਨੁਸ਼ੂਚਿਤ ਜਾਤੀ ਮੋਰਚਾ ਦੇ ਕੋਮੀ ਪ੍ਰਧਾਨ ਵਿਨੋਦ ਸੋਨਕਰ ਅਤੇ ਸਮੂਹ ਐਸ.ਸੀ/ਐਸ.ਟੀ ਪਾਰਲੀਮੈਂਟ ਮੈਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦੇ ਸੁਹਿੱਰਦ ਯਤਨਾਂ ਸਦਕਾ ਕੇਂਦਰੀ ਲੀਡਰਸਿੱਪ `ਤੇ ਜੋ ਦਬਾਅ ਬਣਿਆ ਉਸ ਦੇ ਫਲਸਰੂਪ ਇਹ ਤਰਮੀਮ ਹੋਈ ਹੈ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਕੇਂਦਰ ਵੱੱਲੋ ਅਨੁਸ਼ੂਚਿਤ ਜਾਤੀ, ਪੱਛੜ੍ਹੀਆਂ ਸੈਣੀਆਂ ਅਤੇ ਗਰੀਬ ਲੋਕਾਂ ਲਈ ਕੇਂਦਰੀ ਸਕੀਮਾਂ ਤਹਿਤ ਮਿਲਣ ਵਾਲੇ ਕਰਜ਼ੇ ਨੂੰ ਯਕੀਨੀ ਬਣਾਉਣ ਲਈ ਰਿਜਰਵ ਬੈਂਕ ਆਂਫ ਇੰਡੀਆ ਨੂੰ ਆਦੇਸ਼ ਦੇਣ ਕਿ ਵੱਖ-ਵੱਖ ਯੋਜਨਾਵਾਂ ਦੇ ਸੰਪੂਰਨ ਲਈ ਬੈਂਕਾਂ ਤੁਰੰਤ ਲੋੜਵੰਦ ਪ੍ਰਾਰਥੀਆਂ ਨੂੰ ਕਰਜ਼ਾ ਮੁਹੱਈਆਂ ਕਰਵਾਉਣ।ਉਨ੍ਹਾਂ ਕੇ੍ਹਦਰ ਤੋਂ ਇਹ ਵੀ ਮੰਗ ਕੀਤੀ ਕਿ ਉੱਚ ਵਿੱਦਿਆ ਹਾਸ਼ਲ ਕਰ ਰਹੇ ਦਲਿਤ ਵਿਦਿਆਥੀਆ ਨੁੰ ਪੋਸਟ ਮ੍ਰੈਟਿਕ ਵਜ਼ੀਫੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੀ ਅਗਲੀ ਵਿੱਦਿਆਂ ਨੂੰ ਨਿੱਰਵਿਘਨ ਜਾਰੀ ਰੱਖ ਸਕਣ।ਭਾਜਪਾ ਆਗੂ ਨੇ ਅਨੁਸ਼ੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਡਾ. ਦਿਲਬਾਗ ਰਾਏ ਨਾਲ ਨਿੱਜੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਿੱਲ ਪਾਸ ਹੋਣ ਦੀ ਵਧਾਈ ਦੇ ਨਾਲ-ਨਾਲ ਦਲਿਤਾਂ ਨੂੰ ਪੇਸ਼ ਆ ਰਹੀਆ ਮੁਸ਼ਕਲਾਂ ਬਾਰੇ ਵਿਸਥਾਰਤ ਵਿਚਾਰ ਕੀਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply