ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭਗਵੰਤ
ਸਿੰਘ ਸਮਾਓ ਤੇ ਜਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਸੂਬੇ ਅੰਦਰ ਹੋਣ ਵਾਲੀਆਂ ਪੰਚਾਇਤੀ ਤੇ ਜਿਲਾ ਪ੍ਰੀਸਦ ਚੋਣਾਂ ਨੂੰ ਲੈ ਕੇ ਪਿੰਡ ਪੱਧਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸੇ ਤਹਿਤ ਹੀ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਪਾਰਟੀ ਵੱਲੋਂ ਜਿਲਾ ਬਠਿੰਡਾ ਦੀ ਜਿਲ੍ਹਾ ਪੀ੍ਰਸਦ ਦੇ ਚਾਰ ਜੋਨਾਂ ਦੇ ਉਮੀਦਵਾਰ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋਨ ਸੀਗੋ ਤੋ ਬਲਕਰਨ ਸਿੰਘ ਬਹਿਮਣ, ਜੋਨ ਜੋਧਪੁਰ ਤੋ ਗੁਰਚਰਨ ਸਿੰਘ ਜੋਧਪੁਰ, ਜੋਨ ਕੁੱਤੀਵਾਲ ਤੋ ਨੱਛਤਰ ਸਿੰਘ ਰਾਮਨਗਰ ਅਤੇ ਜੋਨ ਪੂਹਲਾ ਤੋ ਜਸਵੰਤ ਸਿੰਘ ਖਾਲਸਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਕਾਰਪੋਰੇਟ ਪੂੰਜੀਪਤੀਆ ਦੀ ਨੁਮਾਇੰਦਗੀ ਕਰਨ ਵਾਲੀਆਂ ਹਾਕਮ ਧਿਰਾਂ ਕਾਂਗਰਸ, ਅਕਾਲੀ ਭਾਜਪਾ ਸਮੇਤ ਸਿਆਸੀ ਪਾਰਟੀਆਂ ਨੇ ਵਿਧਾਨ ਸਭਾ, ਲੋਕ ਸਭਾ ਚੋਣਾ ਦੀ ਤਰਾਂ ਪੰਚਾਇਤੀ ਚੋਣਾਂ ਨੂੰ ਵੀ ਵਪਾਰਕ ਧੰਦਾ ਬਣਾ ਕੇ ਰੱਖ ਦਿੱਤਾ ਹੈ ਜਿਸਦੇ ਤਹਿਤ ਪੰਚਾਇਤੀ ਚੋਣਾਂ ਵਿੱਚ ਚੁਣੇ ਆਗੂ ਵਿਕਾਸ ਕਾਰਜਾਂ ਵਿੱਚ ਅਫਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਆਪਣੀਆਂ ਜੇਬ੍ਹਾਂ ਭਰਦੇ ਹਨ।ਉਹਨਾ ਐਲਾਨ ਕੀਤਾ ਕਿ ਪਾਰਟੀ ਦੀ ਜਿੱਤ ਤੋ ਬਾਅਦ ਪਿੰਡ ਪੱਧਰ ਤੇ ਗਰੀਬਾਂ ਲਈ ਭਲਾਈ ਸਕੀਮਾਂ, ਮਗਨਰੇਗਾ ਦੇ ਕੰਮ ਵਿੱਚ ਵਾਧਾ, ਪਿੰਡਾਂ ਦੇ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਆਗੂ ਹਰਬੰਸ ਬਠਿੰਡਾ, ਪ੍ਰਿਤਪਾਲ ਰਾਮਪੁਰਾ, ਕਰਮਜੀਤ ਪੀਰਕੋਟ, ਗੁਰਚਰਨ ਯੋਦਪੁਰ ਆਦਿ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media