Tuesday, April 28, 2026

ਵਿਗਿਆਨਿਕ ਚੇਤਨਾ ਪ੍ਰਚੰਡ ਕਰਨ ਲਈ ਤਰਕਸ਼ੀਲ਼ਾਂ ਨੇ ਕਰਵਾਈ ਲਿਖਤੀ ਪ੍ਰੀਖਿਆ

PPN3008201803ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਬੀਰ ਖੁਰਦ ਦੀ ਤਰਕਸ਼ੀਮ ਇਕਾਈ ਵੱਲੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਚੇਤਨਾ ਤੇ ਤਰਕਸ਼ੀਲ ਵਿਚਾਰ ਧਾਰਾ ਨੂੰ ਉਤਸ਼ਾਹਿਤ ਕਰਨ ਲਈ ਸ਼ਹੀਦ ਊਧਮ ਸਿੰਘ ਅਤੇ ਮਹਾਨ ਵਿਗਿਆਨੀ ਸਟੀਫਨ ਰਾਕਿੰਗ ਨੂੰ ਸਮਰਪਿਤ ਲਿਖਤੀ ਪ੍ਰੀਖਿਆ ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਵਿਖੇ ਕਰਵਾਈ ਗਈ।ਜਿਸ ਵਿੱਚ 155 ਵਿਦਿਆਰਥੀਆਂ ਨੇ ਭਾਗ ਲਿਆ।ਜੇਤੂਆ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇ `ਤੇ ਚਰਚਾ ਕਰਦਿਆਂ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਬੀਰ ਨੇ ਦੱਸਿਆ ਕਿ ਤਰਕਸ਼ੀਲ ਸੁੰਸਾਇਟੀ ਪੰਜਾਬ (ਰਜਿ) ਦੀ ਅਗਵਾਈ ਹੇਠ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆ ਨੂੰ ਸਮਾਜ਼ ਵਿੱਚ ਫੈਲ ਰਹੇ ਅੰਧਵਿਸ਼ਵਾਸ ਦੇ ਮਾੜ੍ਹੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਜਾਵੇ।  ਪ੍ਰੀਖਿਆਂ ਵਿੱਚ ਮਨਪ੍ਰੀਤ ਕੌਰ, ਦਵਿੰਦਰ ਸਿੰਘ, ਵੀਰਪਾਲ ਕੌਰ ਅਤੇ ਮਨਪ੍ਰੀਤ ਕੌਰ ਨੂੰ ਕਰਮਵਾਰ ਜੇਤੂ ਐਲਾਨਿਆਂ ਗਿਆ।
ਇਸ ਮੋਕੇ ਸਕੂਲ ਮੁੱਖੀ ਸੁਖਦੇਵ ਸਿੰਘ, ਡਾ. ਕਰਨੈਲ ਵੈਰਾਗੀ, ਸੁਪਰੀਤ ਕੌਰ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ, ਪਰਮਜੀਤ ਕੋਰ, ਮੈਡਮ ਨੇਹਾਂ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਬੂਟਾ ਸਿੰਘ ਗਿੱਲ, ਦਰਸ਼ਨ ਸਿੰਘ ਧਾਲੀਵਾਲ, ਰਣਜੀਤ ਸਿੰਘ ਸਰਾਂ ਅਤੇ ਗੁਰਵਿੰਦਰ ਸਿੰਘ ਮਹਿਲ ਆਦਿ ਵੀ ਹਾਜ਼ਰ ਸਨ।  

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply