Thursday, June 25, 2026

ਫਿਰੋਜ਼ਪੁਰ ਕੈਂਟ ਵਿਖੇ ਭਰਤੀ ਰੈਲੀ ਦਾ ਆਯੋਜਨ

ਜਲੰਧਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਭਰਤੀ ਜ਼ੋਨ ਹੈਡਕੁਆਰਟਰ (ਪੰਜਾਬ ਅਤੇ ਜੰਮੂ-ਕਸ਼ਮੀਰ) ਵਲੋਂ  27 ਤੋਂ ਪਹਿਲੀ ਅਗਸਤ ਤੱਕ ਕਪਤਾਨ ਸੁੰਦਰ Militaryਸਿੰਘ ਸਟੇਡੀਅਮ ਫਿਰੋਜ਼ਪੁਰ ਕੈਂਟ ਵਿਖੇ ਭਰਤੀ ਰੈਲੀ ਫਿਰੋਜ਼ਪੁਰ, ਬਠਿੰਡਾ , ਫਰੀਦਕੋਟ ਅਤੇ ਮੁਕਤਸਰ ਜ਼ਿਲਿਆਂ ਦੇ ਉਮੀਦਵਾਰਾਂ ਲਈ ਆਯੋਜਿਤ ਕੀਤੀ ਗਈ।ਵੱਡੀ ਗਿਣਤੀ ਵਿਚ ਉਮੀਦਵਾਰ ਇਸ ਰੈਲੀ ਵਿਚ ਪੁਜੇ।ਡਿਪਟੀ ਡਾਇਰੈਕਟਰ ਜਨਰਲ ਭਰਤੀ ਬ੍ਰਿਗੇਡੀਅਰ ਜਗਦੀਪ ਦਹੀਆ ਨੇਂ 27 ਅਤੇ 28 ਅਗਸਤ ਨੂੰ ਭਰਤੀ ਰੈਲੀ ਦਾ ਦੌਰਾ ਕੀਤਾ।ਉਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਦੇ ਟੈਸਟ ਦੇ ਵੱਖ ਵੱਖ ਸਮੇਂ ਗੱਲਬਾਤ ਕੀਤੀ।  ਕਾਮਯਾਬ ਉਮੀਦਵਾਰਾਂ ਨੂੰ ਫੌਜ਼ ਦੀਆਂ ਵੱਖ-ਵੱਖ ਫੌਜ਼ੀ ਤੇ ਸਰਵਿਸਜ਼ ਸੇਵਾਵਾਂ ਵਿੱਚ ਭਰਤੀ ਕੀਤਾ ਜਾਵੇਗਾ।
          ਫਿਰੋਜ਼ਪੁਰ ਜ਼ਿਲਾ ਪ੍ਰਸਾਸ਼ਨ ਤੇ ਪੁਲਿਸ ਨੇ ਰੈਲੀ ਦੀ ਕਾਮਯਾਬੀ ਲਈ ਪੂਰੀ ਮਦਦ ਕੀਤੀ।ਡਿਪਟੀ ਡਾਇਰੈਕਟਰ ਜਨਰਲ ਭਰਤੀ ਬ੍ਰਿਗੇਡੀਅਰਜਗਦੀਪ ਦਹੀਆ ਨੇਂ ਪ੍ਰਬੰਧਾਂ ਤੇ ਸਹਿਯੋਗ ਲਈ ਸਥਾਨਕ ਫੌਜ ਅਤੇ ਸਿਵਲ ਪ੍ਰਸਾਸ਼ਨ  ਦਾ ਧੰਨਵਾਦ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply