ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕਾਲਜ਼ ਦੇ ਵਿਦਿਆਰਥੀਆਂ ਵਲੋਂ ਆਉਣ ਵਾਲੀਆਂ ਚੋਣਾਂ ਸਬੰਧੀ ਬੱਸ ਸਟੈਂਡ ਤੋਂ ਜਿਲ੍ਹਾ ਪ੍ਰੀਸ਼ਦ ਤੱਕ ਰੋਡ ਸ਼ੋਅ ਕੀਤਾ ਗਿਆ।ਜਿਥੇ ਵਿਦਿਆਰਥੀਆਂ ਨੇ ਏ.ਡੀ.ਸੀ ਮੈਡਮ ਸ਼ਾਕਸ਼ੀ ਸਾਹਨੀ ਨੂੰ ਮੰਗ ਪੱਤਰ ਸੌਂਪਿਆ।ਆਲ ਨੇਟਿਵ ਸਟੂਡੈਂਟਸ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੱਦੇ ‘ਤੇ ਕੀਤੇ ਗਏ ਇਸ ਰੋਡ ਸ਼ੋਅ ‘ਚ ਪੀ.ਐਸ.ਯੂ, ਐਸ.ਐਚ.ਏ, ਗੁਰੂਕੂਲ ਕਾਲਜ਼, ਰਜਿੰਦਰਾ ਕਾਲਜ਼, ਡੀ.ਏ.ਵੀ ਕਾਲਜ਼, ਗੁਰੂ ਕਾਸ਼ੀ ਯੂਨੀਵਰਸਿਟੀ, ਰਿਜ਼ਨਲ ਪਾਲੀਟੈਕਨਿਕ ਕਾਲਜ਼ ਦੇ ਵਿਦਿਆਰਥੀ ਮੌਜ਼ੂਦ ਸਨ।ਵਿਦਿਆਰਥੀਆਂ ਨੇ ਮੰਗ ਕੀਤੀ ਕਿ ਚੋਣਾਂ ‘ਚ ਅਨਪੜ੍ਹਤਾ ਖਤਮ ਕੀਤੀ ਜਾਵੇ ਅਤੇ ਹਰੇੱਕ ਉਮੀਦਵਾਰ ਦੀ ਯੋਗਤਾ ਦੇ ਅਧਾਰ ‘ਤੇ ਉਸ ਨੂੰ ਚੋਣਾਂ ‘ਚ ਉਤਾਰਿਆ ਜਾਵੇ। ਰੋਡ ਸ਼ੋਅ ਦੀ ਅਗਵਾਈ ਕਰ ਰਹੇ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ‘ਚ ਐਨ.ਐਸ.ਡਬਲਿਯੂ.ਐਸ ਗਰੁੱਪ ਵਲੋਂ ਲੋਕ ਭਲਾਈ ਦੇ ਕੰਮਾਂ ਲਈ ਜਿਆਦਾਤਰ ਪੜਿਆ ਲਿਖਿਆ ਜਾਗਰੂਕ ਸਿਆਸੀ ਵਰਗ ਹੀ ਅੱਗੇ ਆਇਆ ਹੈ, ਜਿੰਨ੍ਹਾਂ ਦੀ ਗਿਣਤੀ ਨਾ ਮਾਤਰ ਹੈ, ਇਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੀ ਤਰੱਕੀ ‘ਚ ਰੁਕਵਟਾਂ ਆਉਂਦੀਆਂ ਹਨ।ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀਆਂ ਚੋਣਾਂ ‘ਚ ਵਿਦਿਅਕ ਯੋਗਤਾ ਲਾਜ਼ਮੀ ਕੀਤੀ ਜਾਵੇ ਤਾਂ ਜੋ ਦੇਸ਼ ਦੀ ਤਰੱਕੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਉਨਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਪੰਜਾਬ ਦੇ ਯੂਥ ਤੇ ਸੰਸਥਾਵਾਂ ਦੇ ਵਲੰਟੀਅਰਾਂ ਵਲੋਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।ਇਸ ਮੌਕੇ ਸੰਗੀਤਾ ਰਾਣੀ, ਆਰੀਅਨ ਸਿੰਗਲਾ, ਲਵਪੀ੍ਰਤ ਸਿੰਘ, ਜ਼ਸਨਦੀਪ ਸਿੰਘ, ਸ਼ਿਵਲਾਲ, ਮਨਪੀ੍ਰਤ ਸਿੰਘ, ਜਸ਼ਨਦੀਪ ਸਿੰਘ, ਗੁਰਵਿੰਦਰ ਸਿੰਘ, ਸ਼ਰਨਪੀ੍ਰਤ ਕੌਰ, ਗੁਰਵਿੰਦਰ ਗੌਰ, ਸੀਮਾ ਕੌਰ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media